1 C
Calgary
Sunday, October 25, 2026

‘ਗਿਨੀਜ਼ ਵਰਲਡ ਰਿਕਾਰਡ’ ਕੈਲਗਰੀ ਵਿੱਚ ਡਾਇਨਾਸੌਰ ਦੇ ਭੇਸ ਵਿੱਚ ਇਕੱਠੇ ਹੋਏ ਸੈਂਕੜੇ ਲੋਕ

ਕੈਲਗਰੀ, 14 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਯੂਨੀਵਰਸਿਟੀ ਆਫ ਕੈਲਗਰੀ ਨੇ ਇੱਕ ਅਨੋਖਾ ਕਾਰਨਾਮਾ ਕਰਦਿਆਂ ਆਪਣਾ ਨਾਮ ‘ਗਿਨੀਜ਼ ਵਰਲਡ ਰਿਕਾਰਡ’ ਵਿੱਚ ਦਰਜ ਕਰਵਾ ਲਿਆ ਹੈ। ਸ਼ਨੀਵਾਰ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਡਾਇਨਾਸੌਰ ਦੀ ਪੋਸ਼ਾਕ ਪਹਿਨੇ ਲੋਕਾਂ ਦਾ ਸਭ ਤੋਂ ਵੱਡਾ ਇਕੱਠ ਹੋਇਆ। ਇਸ ਪ੍ਰੋਗਰਾਮ ਵਿੱਚ ਕੁੱਲ 682 ਲੋਕਾਂ ਨੇ ਡਾਇਨਾਸੌਰ ਦੇ ਰੂਪ ਵਿੱਚ ਸ਼ਿਰਕਤ ਕੀਤੀ, ਜਿਸ ਨਾਲ ਅਮਰੀਕਾ ਦੇ ਫਲੋਰੀਡਾ ਵਿੱਚ ਬਣਿਆ 468 ਲੋਕਾਂ ਦਾ ਪੁਰਾਣਾ ਰਿਕਾਰਡ ਟੁੱਟ ਗਿਆ। ਯੂਨੀਵਰਸਿਟੀ ਦੀ ਵਾਈਸ ਪ੍ਰੋਵੋਸਟ ਵੈਰਿਟੀ ਟਰਪਿਨ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਜਿਵੇਂ ਹੀ ਰਿਕਾਰਡ ਦੀ ਪੁਸ਼ਟੀ ਹੋਈ, ਪੂਰਾ ਕੈਂਪਸ ਜਸ਼ਨਾਂ ਵਿੱਚ ਡੁੱਬ ਗਿਆ। ਇਸ ਰਿਕਾਰਡ ਨੂੰ ਬਣਾਉਣ ਲਈ ਪ੍ਰੋਫੈਸਰਾਂ, ਸਟਾਫ, ਵਿਦਿਆਰਥੀਆਂ ਅਤੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਗਿਨੀਜ਼ ਵਰਲਡ ਰਿਕਾਰਡ ਦੇ ਨਿਯਮਾਂ ਅਨੁਸਾਰ ਹਰ ਵਿਅਕਤੀ ਦਾ ਸਿਰ ਤੋਂ ਪੈਰਾਂ ਤੱਕ ਡਾਇਨਾਸੌਰ ਦਿਖਣਾ ਜ਼ਰੂਰੀ ਸੀ। ਯੂਨੀਵਰਸਿਟੀ ਨੇ ਆਪਣੀ 60ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਇਸ ਇਵੈਂਟ ਦੀ ਯੋਜਨਾ ਪਿਛਲੇ ਸਾਲ ਹੀ ਬਣਾਈ ਸੀ। ਇਸ ਦੌਰਾਨ ਡਰੋਨ ਰਾਹੀਂ ਭੀੜ ਦੀਆਂ ਤਸਵੀਰਾਂ ਲਈਆਂ ਗਈਆਂ ਅਤੇ ਹਰ ਵਿਅਕਤੀ ਦੀ ਸਹੀ ਗਿਣਤੀ ਕਰਨ ਤੋਂ ਬਾਅਦ ਨਤੀਜਾ ਐਲਾਨਿਆ ਗਿਆ।
ਟਰਪਿਨ ਅਨੁਸਾਰ ਇਹ ਪਲ ਬਹੁਤ ਹੀ ਖਾਸ ਸੀ ਕਿਉਂਕਿ ਇਸ ਨੇ ਦੁਨੀਆ ਦੀਆਂ ਭਾਰੀ ਚਿੰਤਾਵਾਂ ਦਰਮਿਆਨ ਭਾਈਚਾਰੇ ਨੂੰ ਖੁਸ਼ੀ ਅਤੇ ਮਾਨਸਿਕ ਹਲਕਾਪਣ ਮਹਿਸੂਸ ਕਰਨ ਦਾ ਮੌਕਾ ਦਿੱਤਾ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News