1 C
Calgary
Sunday, October 25, 2026

ਮਾਊਂਟ ਰਾਇਲ ਯੂਨੀਵਰਸਿਟੀ ‘ਚ ਚਾਕੂ ਲੈ ਕੇ ਵੜਿਆ, ਕੈਂਪਸ ‘ਤੇ ਕਰਨਾ ਿਪਆ ਹਾਈ ਅਲਰਟ

ਕੈਲਗਰੀ, 14 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਮਾਊਂਟ ਰਾਇਲ ਯੂਨੀਵਰਸਿਟੀ ਦੇ ਕੈਂਪਸ ‘ਤੇ ਸੋਮਵਾਰ ਨੂੰ ਇੱਕ ਵਿਅਕਤੀ ਨੂੰ ਚਾਕੂ ਨਾਲ ਦੇਖੇ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਸਥਿਤੀ ਗੰਭੀਰ ਹੋ ਗਈ। ਕੈਲਗਰੀ ਪੁਲਿਸ ਨੇ ਦੁਪਹਿਰ 2:45 ਵਜੇ ਕੈਂਪਸ ‘ਤੇ ਥਾਂ ‘ਤੇ ਹੀ ਰਹਿਣ ਦੀ ਸਲਾਹ ਜਾਰੀ ਕੀਤੀ ਜਦੋਂ ਉਨ੍ਹਾਂ ਨੇ ਸੀ.ਸੀ.ਟੀ.ਵੀ. ਦੁਆਰਾ ਪੁਸ਼ਟੀ ਕੀਤੀ ਕਿ ਕੋਈ ਵਿਅਕਤੀ ਚਾਕੂ ਲੈ ਕੇ ਕੈਂਪਸ ਵਿੱਚ ਦਾਖਲ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਸ਼ਹਿਰ ਭਰ ਤੋਂ 30 ਤੋਂ 40 ਅਧਿਕਾਰੀ ਸੱਦੇ ‘ਤੇ ਪਹੁੰਚੇ। ਵਿਦਿਆਰਥੀ ਅਹਮਰ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਵੱਡੀਆਂ ਰਾਈਫਲਾਂ ਲੈ ਕੇ ਦੌੜਦੇ ਦੇਖਿਆ, ਜੋ ਬਹੁਤ ਡਰਾਉਣਾ ਸੀ। ਵਿਦਿਆਰਥੀ ਕਾਇਲਾ ਇਸੀਡਰੋ ਉਸ ਸਮੇਂ ਆਰਟਸ ਬਿਲਡਿੰਗ ਵਿੱਚ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਯੂਨੀਵਰਸਿਟੀ ਤੋਂ ਇੱਕ ਈਮੇਲ ਮਿਲੀ ਜਿਸ ਵਿੱਚ ਵਿਅਕਤੀ ਅਤੇ ਉਸ ਦੇ ਪਹਿਨਾਵੇ ਦਾ ਵਰਣਨ ਸੀ। ਇਸੀਡਰੋ ਨੇ ਦੱਸਿਆ ਕਿ ਉਨ੍ਹਾਂ ਨੇ ਐਮ.ਆਰ.ਯੂ. ਨਾਓ ਐਪ ਡਾਊਨਲੋਡ ਕੀਤੀ ਜੋ ਵਿਦਿਆਰਥੀਆਂ ਅਤੇ ਸਟਾਫ਼ ਨੂੰ ਕੈਂਪਸ ‘ਤੇ ਹੋਣ ਵਾਲੀਆਂ ਸੰਕਟਕਾਲੀਨ ਸਥਿਤੀਆਂ ਬਾਰੇ ਸੂਚਿਤ ਕਰਦੀ ਹੈ, ਪਰ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਮਿਲੀ। ਗਲੋਬਲ ਨਿਊਜ਼ ਨਾਲ ਗੱਲ ਕਰਨ ਵਾਲੇ ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਈਮੇਲ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਸੀ ਕਿ ਵਿਅਕਤੀ ਕੋਲ ਹਥਿਆਰ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News