1.4 C
Calgary
Tuesday, October 27, 2026

ਮੁੰਡਾਰੇ ਦੇ ਮਸ਼ਹੂਰ ਸਟੌਨੀਚੀ ਸੌਸੇਜ ਸਟੋਰ ਵਿੱਚ ਚੋਰੀ ਦੀ ਵੱਡੀ ਵਾਰਦਾਤ

ਕੈਲਗਰੀ, 14 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਅਲਬਰਟਾ ਦੇ ਮੁੰਡਾਰੇ ਇਲਾਕੇ ਵਿੱਚ ਸਥਿਤ ਪ੍ਰਸਿੱਧ ‘ਸਟੌਨੀਚੀ ਮੁੰਡਾਰੇ ਸੌਸੇਜ’ ਸਟੋਰ ਵਿੱਚ ਬੁੱਧਵਾਰ ਰਾਤ ਨੂੰ ਚੋਰੀ ਦੀ ਵਾਰਦਾਤ ਵਾਪਰੀ ਹੈ। ਕੰਪਨੀ ਦੇ 70 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਸਟੋਰ ਵਿੱਚ ਸੰਨ੍ਹ ਲਗਾਈ ਗਈ ਹੋਵੇ। ਸੀ.ਸੀ.ਟੀ.ਵੀ. ਫੁਟੇਜ ਵਿੱਚ ਦੇਖਿਆ ਗਿਆ ਕਿ ਦੋ ਚੋਰਾਂ ਨੇ ਅੱਧੀ ਰਾਤ ਦੇ ਸਮੇਂ ਮੂਹਰਲਾ ਸ਼ੀਸ਼ਾ ਤੋੜਿਆ ਅਤੇ ਕੈਸ਼ ਰਜਿਸਟਰ ਪੁੱਟ ਕੇ ਫਰਾਰ ਹੋ ਗਏ। ਇਸ ਮੰਦਭਾਗੀ ਘਟਨਾ ਦੇ ਬਾਵਜੂਦ, ਔਰਥੋਡਾਕਸ ਈਸਟਰ ਦੇ ਤਿਉਹਾਰ ਕਾਰਨ ਸਟੋਰ ‘ਤੇ ਗਾਹਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਲੋਕਾਂ ਨੇ ਦੂਰ-ਦੂਰ ਤੋਂ ਆ ਕੇ ਸਟੋਰ ਤੋਂ ਖਰੀਦਦਾਰੀ ਕੀਤੀ ਤਾਂ ਜੋ ਇਸ ਛੋਟੇ ਕਾਰੋਬਾਰ ਨੂੰ ਸਹਿਯੋਗ ਦਿੱਤਾ ਜਾ ਸਕੇ।
ਇਹ ਸਟੋਰ ਆਪਣੀ ਯੂਕਰੇਨੀ ਗਾਰਲਿਕ ਸੌਸੇਜ ਲਈ ਪੂਰੇ ਅਲਬਰਟਾ ਵਿੱਚ ਮਸ਼ਹੂਰ ਹੈ। ਆਰ.ਸੀ.ਐਮ.ਪੀ. ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਦੀ ਭਾਲ ਜਾਰੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1.2 ° C
1.2 °
1.2 °
90 %
1.2kmh
100 %
Tue
5 °
Wed
3 °
Thu
-3 °
Fri
-1 °
Sat
-1 °

Latest News