0.1 C
Calgary
Monday, October 26, 2026

ਕੈਨੇਡਾ ਵਿੱਚ ਨਵੇਂ ਕਾਰੋਬਾਰ ਘਟੇ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਛੋਟੇ ਕਾਰੋਬਾਰ

ਕੈਲਗਰੀ, 17 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਕੈਨੇਡੀਅਨ ਫੈਡਰੇਸ਼ਨ ਆਫ ਬਿਜ਼ਨਸ (CFIB) ਦੀ ਤਾਜ਼ਾ ਰਿਪੋਰਟ ਅਨੁਸਾਰ ਕੈਨੇਡਾ ਇਸ ਸਮੇਂ ‘ਉੱਦਮੀ ਸੋਕੇ’ ਦਾ ਸਾਹਮਣਾ ਕਰ ਰਿਹਾ ਹੈ। 2024 ਦੇ ਸ਼ੁਰੂ ਤੋਂ ਹੀ ਨਵੇਂ ਕਾਰੋਬਾਰ ਖੁੱਲ੍ਹਣ ਦੀ ਬਜਾਏ ਪੁਰਾਣੇ ਕਾਰੋਬਾਰਾਂ ਦੇ ਬੰਦ ਹੋਣ ਦੀ ਦਰ ਵਧੇਰੇ ਰਹੀ ਹੈ। ਅੰਕੜੇ ਦਰਸਾਉਂਦੇ ਹਨ ਕਿ 2025 ਦੀ ਚੌਥੀ ਤਿਮਾਹੀ ਵਿੱਚ ਇਹ ਪਾੜਾ ਹੋਰ ਵੀ ਵਧ ਗਿਆ ਹੈ। ਸੀਐਫਆਈਬੀ ਦੀ ਡਾਇਰੈਕਟਰ ਬ੍ਰਾਇਨਾ ਸੋਲਬਰਗ ਨੇ ਕਿਹਾ ਕਿ ਸਰਕਾਰਾਂ ਨੂੰ ਸਿਰਫ਼ ਦਿਖਾਵਾ ਕਰਨ ਦੀ ਬਜਾਏ ਅਜਿਹੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਜੋ ਛੋਟੇ ਕਾਰੋਬਾਰਾਂ ਲਈ ਸਾਜ਼ਗਾਰ ਹੋਣ। ਿਪੋਰਟ ਮੁਤਾਬਕ 70 ਫੀਸਦੀ ਤੋਂ ਵੱਧ ਕਾਰੋਬਾਰੀ ਨੁਕਸਾਨ ਓਨਟਾਰੀਓ ਵਿੱਚ ਹੋ ਰਿਹਾ ਹੈ, ਜਿਸ ਵਿੱਚ ਟ੍ਰਾਂਸਪੋਰਟੇਸ਼ਨ, ਪ੍ਰੋਫੈਸ਼ਨਲ ਸਰਵਿਸਿਜ਼ ਅਤੇ ਵਿੱਤ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹਨ। ਕਾਰੋਬਾਰੀਆਂ ਨੇ ਉੱਚ ਲਾਗਤਾਂ, ਟੈਕਸਾਂ ਦਾ ਬੋਝ ਅਤੇ ਗੁੰਝਲਦਾਰ ਨਿਯਮਾਂ ਨੂੰ ਵੱਡੀਆਂ ਚੁਣੌਤੀਆਂ ਦੱਸਿਆ ਹੈ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਕਾਰੋਬਾਰ ਕੋਵਿਡ ਦੇ ਪ੍ਰਭਾਵਾਂ ਤੋਂ ਅਜੇ ਪੂਰੀ ਤਰ੍ਹਾਂ ਉਭਰੇ ਨਹੀਂ ਸਨ ਕਿ ਅੰਤਰਰਾਸ਼ਟਰੀ ਅਸਥਿਰਤਾ ਅਤੇ ਟੈਰਿਫ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਇਸ ਸਥਿਤੀ ਕਾਰਨ ਲਗਭਗ 55 ਫੀਸਦੀ ਮੱਧਮ ਦਰਜੇ ਦੇ ਕਾਰੋਬਾਰ ਇਸ ਸਮੇਂ ਨਵਾਂ ਕੰਮ ਸ਼ੁਰੂ ਕਰਨ ਦੀ ਸਲਾਹ ਨਹੀਂ ਦੇ ਰਹੇ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News