0.1 C
Calgary
Monday, October 26, 2026

ਫੰਡਾਂ ਦੀ ਘਾਟ ਕਾਰਨ ਕੈਲਗਰੀ ਵਿੱਚ ਬੰਦ ਹੋ ਸਕਦੇ ਹਨ 1,000 ਖੇਡ ਮੈਦਾਨ

ਕੈਲਗਰੀ, 17 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਕੈਲਗਰੀ ਨਗਰ ਨਿਗਮ ਦੀ ਇੱਕ ਤਾਜ਼ਾ ਰਿਪੋਰਟ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਗਲੇ ਦਹਾਕੇ ਵਿੱਚ ਫੰਡਾਂ ਵਿੱਚ ਵਾਧਾ ਨਹੀਂ ਕੀਤਾ ਗਿਆ, ਤਾਂ ਸ਼ਹਿਰ ਲਗਭਗ 1,000 ਪਲੇਅਗਰਾਊਂਡ ਗੁਆ ਸਕਦਾ ਹੈ। ਰਿਪੋਰਟ ਅਨੁਸਾਰ, ਸ਼ਹਿਰ ਦੇ 80 ਫੀਸਦੀ ਤੋਂ ਵੱਧ ਖੇਡ ਮੈਦਾਨਾਂ ਦਾ ਢਾਂਚਾ ਪੁਰਾਣਾ ਹੋ ਚੁੱਕਾ ਹੈ ਅਤੇ ਇਨ੍ਹਾਂ ਦੀ ਮੁਰੰਮਤ ਲਈ ਲਗਭਗ 200 ਮਿਲੀਅਨ ਡਾਲਰ ਦੇ ਨਵੇਂ ਨਿਵੇਸ਼ ਦੀ ਲੋੜ ਹੈ। ਮੇਅਰ ਜੇਰੋਮੀ ਫਾਰਕਸ ਨੇ ਕਿਹਾ ਕਿ ਇਹ ਮੁੱਦਾ ਸਿਰਫ਼ ਝੂਲਿਆਂ ਦਾ ਨਹੀਂ ਹੈ, ਸਗੋਂ ਇਹ ਸ਼ਹਿਰ ਦੇ ਵਿਕਾਸ ਅਤੇ ਭਵਿੱਖ ਦੀ ਯੋਜਨਾਬੰਦੀ ਨਾਲ ਜੁੜਿਆ ਹੋਇਆ ਹੈ।
ਰਿਪੋਰਟ ਮੁਤਾਬਕ ਕੈਲਗਰੀ ਵਿੱਚ ਹਰ 1,000 ਬੱਚਿਆਂ ਪਿੱਛੇ ਪੰਜ ਪਲੇਅਗਰਾਊਂਡ ਹਨ, ਪਰ ਇਨ੍ਹਾਂ ਵਿੱਚੋਂ ਅੱਧੇ 20 ਸਾਲ ਤੋਂ ਵੱਧ ਪੁਰਾਣੇ ਹਨ। ਕੌਂਸਲਰ ਆਂਦਰੇ ਚਾਬੋਟ ਨੇ ਸੁਝਾਅ ਦਿੱਤਾ ਹੈ ਕਿ ਸ਼ਹਿਰ ਨੂੰ ਫੰਡ ਇਕੱਠੇ ਕਰਨ ਲਈ ਰਚਨਾਤਮਕ ਤਰੀਕੇ ਲੱਭਣੇ ਚਾਹੀਦੇ ਹਨ, ਜਿਵੇਂ ਕਿ ਵੱਡੇ ਦਾਨੀਆਂ ਦੇ ਨਾਂ ‘ਤੇ ਪਲੇਅਗਰਾਊਂਡਾਂ ਦਾ ਨਾਮ ਰੱਖਣਾ। ਪ੍ਰਸ਼ਾਸਨ ਨੇ ਸਲਾਨਾ 19 ਮਿਲੀਅਨ ਡਾਲਰ ਦੀ ਮੁਰੰਮਤ ਰਾਸ਼ੀ ਦੀ ਸਿਫਾਰਸ਼ ਕੀਤੀ ਹੈ। ਜੇਕਰ ਇਸ ਯੋਜਨਾ ਨੂੰ ਮਨਜ਼ੂਰੀ ਮਿਲਦੀ ਹੈ, ਤਾਂ ਸ਼ਹਿਰ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਆਧੁਨਿਕ ਖੇਡ ਮੈਦਾਨਾਂ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕੇਗੀ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News