1 C
Calgary
Sunday, October 25, 2026

ਅਲਬਰਟਾ ਸਥਾਈ ਡੇਅ-ਲਾਈਟ ਸਮਾਂ ਲਾਗੂ ਕਰਨ ਲਈ ਬਿਲ ਪੇਸ਼

ਕੈਲਗਰੀ, 24 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਅਲਬਰਟਾ ਸਰਕਾਰ ਨੇ ਸਾਲ ਵਿੱਚ ਦੋ ਵਾਰ ਘੜੀਆਂ ਬਦਲਣ ਦੀ ਪੁਰਾਣੀ ਰਵਾਇਤ ਨੂੰ ਖਤਮ ਕਰਨ ਲਈ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕੀਤਾ ਹੈ। ਇਸ ਤਹਿਤ ਨਵੰਬਰ ਤੋਂ ਸੂਬੇ ਵਿੱਚ ਪੱਕੇ ਤੌਰ ‘ਤੇ ਡੇਅ-ਲਾਈਟ ਸਮਾਂ ਲਾਗੂ ਹੋ ਜਾਵੇਗਾ। ਸੇਵਾ ਮੰਤਰੀ ਡੇਲ ਨੈਲੀ ਨੇ ਇਸ ਕਦਮ ਨੂੰ ‘ਅਲਬਰਟਾ ਟਾਈਮ’ ਦਾ ਨਾਮ ਦਿੱਤਾ ਹੈ। ਇਸ ਬਦਲਾਅ ਦਾ ਮਤਲਬ ਹੈ ਕਿ ਸਰਦੀਆਂ ਦੀਆਂ ਸਵੇਰਾਂ ਵਿੱਚ ਹਨੇਰਾ ਜ਼ਿਆਦਾ ਰਹੇਗਾ, ਪਰ ਸ਼ਾਮ ਨੂੰ ਦਿਨ ਦੀ ਰੌਸ਼ਨੀ ਵਧੇਰੇ ਸਮੇਂ ਤੱਕ ਰਹੇਗੀ। ਅਲਬਰਟਾ ਦੇ ਇਸ ਫੈਸਲੇ ਤੋਂ ਬਾਅਦ ਉੱਤਰ-ਪੱਛਮੀ ਖੇਤਰਾਂ ਨੇ ਵੀ ਇਸੇ ਰਾਹ ‘ਤੇ ਚੱਲਣ ਦਾ ਐਲਾਨ ਕੀਤਾ ਹੈ।
ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨਿਊ ਨੇ ਵੀ ਸੰਕੇਤ ਦਿੱਤਾ ਹੈ ਕਿ ਉਹ ‘ਪ੍ਰੇਰੀ ਟਾਈਮ ਜ਼ੋਨ’ ਬਣਾਉਣ ਲਈ ਅਲਬਰਟਾ ਅਤੇ ਸਸਕੈਚਵਨ ਦੇ ਸਮੇਂ ਨਾਲ ਤਾਲਮੇਲ ਬਣਾ ਸਕਦੇ ਹਨ। ਦੂਜੇ ਪਾਸੇ, ਨੋਵਾ ਸਕੋਸ਼ੀਆ ਅਤੇ ਓਨਟਾਰੀਓ ਵਰਗੇ ਸੂਬੇ ਵੀ ਇਸ ਬਦਲਾਅ ਵਿੱਚ ਦਿਲਚਸਪੀ ਦਿਖਾ ਰਹੇ ਹਨ, ਪਰ ਉਹ ਗੁਆਂਢੀ ਸੂਬਿਆਂ ਅਤੇ ਅਮਰੀਕੀ ਰਾਜਾਂ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਵਾਰ-ਵਾਰ ਸਮਾਂ ਬਦਲਣ ਦੀ ਪ੍ਰਕਿਰਿਆ ਨੂੰ ਰੋਕਣਾ ਸਿਹਤ ਲਈ ਫਾਇਦੇਮੰਦ ਹੈ, ਹਾਲਾਂਕਿ ਕੁਝ ਮਾਹਿਰ ਸਥਾਈ ਸਟੈਂਡਰਡ ਸਮੇਂ ਨੂੰ ਵਧੇਰੇ ਸਿਹਤਮੰਦ ਮੰਨਦੇ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News