1 C
Calgary
Sunday, October 25, 2026

ਐਰਿਨ ਓ’ਟੂਲ ਦੀ ਪਿਏਰ ਪੋਇਲੀਵਰ ਨੂੰ ਸੋਸ਼ਲ ਮੀਡੀਆ ਇਨਫਲੂਐਂਸਰਾਂ ਤੋਂ ਦੂਰੀ ਬਣਾਉਣ ਦੀ ਸਲਾਹ

ਕੈਲਗਰੀ, 24 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਨੇਤਾ ਐਰਿਨ ਓ’ਟੂਲ ਨੇ ਆਪਣੇ ਉੱਤਰਾਧਿਕਾਰੀ ਪਿਏਰ ਪੋਇਲੀਵਰ ਨੂੰ ਸਲਾਹ ਦਿੱਤੀ ਹੈ ਕਿ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਦਾ ਮੁਕਾਬਲਾ ਕਰਨ ਲਈ ਆਪਣੀਆਂ ਨੀਤੀਆਂ ਵਿੱਚ ਨਰਮੀ ਲਿਆਉਣ। ਇੱਕ ਇੰਟਰਵਿਊ ਦੌਰਾਨ ਓ’ਟੂਲ ਨੇ ਕਿਹਾ ਕਿ ਲਿਬਰਲ ਪਾਰਟੀ ਹੁਣ ਮਾਰਕ ਕਾਰਨੀ ਦੀ ਅਗਵਾਈ ਵਿੱਚ ਕੇਂਦਰਵਾਦੀ ਰੁਖ ਅਪਣਾ ਰਹੀ ਹੈ, ਇਸ ਲਈ ਕੰਜ਼ਰਵੇਟਿਵਾਂ ਨੂੰ ਵੀ ਬਦਲਦੇ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲਣਾ ਹੋਵੇਗਾ। ਉਨ੍ਹਾਂ ਪਾਰਟੀ ਨੂੰ ਅਪੀਲ ਕੀਤੀ ਕਿ ਉਹ ਸਭਿਆਚਾਰਕ ਜੰਗ (culture war) ਦੇ ਮੁੱਦਿਆਂ ਨੂੰ ਛੱਡ ਕੇ ਕੈਨੇਡੀਅਨਾਂ ਦੀ ਲੰਬੇ ਸਮੇਂ ਦੀ ਖੁਸ਼ਹਾਲੀ ‘ਤੇ ਧਿਆਨ ਕੇਂਦਰਿਤ ਕਰਨ।
ਓ’ਟੂਲ ਨੇ ਪੋਇਲੀਵਰ ਵੱਲੋਂ ਸੋਸ਼ਲ ਮੀਡੀਆ ਇਨਫਲੂਐਂਸਰਾਂ ‘ਤੇ ਦਿੱਤੇ ਜਾ ਰਹੇ ਜ਼ੋਰ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਇਨਫਲੂਐਂਸਰ ਲਿਬਰਲ ਪਾਰਟੀ ਲਈ ਇੱਕ ਤੋਹਫ਼ੇ ਵਾਂਗ ਹਨ ਅਤੇ ਇਨ੍ਹਾਂ ‘ਤੇ ਨਿਰਭਰਤਾ ਅਗਲੀ ਚੋਣ ਵਿੱਚ ਹਾਰ ਦਾ ਕਾਰਨ ਬਣ ਸਕਦੀ ਹੈ। ਓ’ਟੂਲ ਮੁਤਾਬਕ ਪਾਰਟੀ ਨੂੰ ‘ਟਵੀਟਰਜ਼ ਕਾਨਫਰੰਸ’ ਦੀ ਬਜਾਏ ‘ਥਿੰਕਰਜ਼ ਕਾਨਫਰੰਸ’ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਲਈ ਠੋਸ ਵਿਚਾਰ ਪੈਦਾ ਕੀਤੇ ਜਾ ਸਕਣ।
ਜ਼ਿਕਰਯੋਗ ਹੈ ਕਿ ਓ’ਟੂਲ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕਮੇਟੀ ਵਿੱਚ ਸ਼ਮੂਲੀਅਤ ਕੀਤੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News