0.1 C
Calgary
Monday, October 26, 2026

ਅਲਬਰਟਾ ਵਿੱਚ 80,000 ਨਵੇਂ ਵਿਦਿਆਰਥੀਆਂ ਲਈ ਅਧਿਆਪਕਾਂ ਦੀ ਲੋੜ

ਕੈਲਗਰੀ, 24 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਅਲਬਰਟਾ ਸਰਕਾਰ ਅਗਲੇ ਤਿੰਨ ਸਾਲਾਂ ਵਿੱਚ ਸੂਬੇ ਦੇ ਸਕੂਲਾਂ ਵਿੱਚ 80,000 ਵਾਧੂ ਵਿਦਿਆਰਥੀਆਂ ਦੇ ਆਉਣ ਦੀ ਉਮੀਦ ਕਰ ਰਹੀ ਹੈ। ਇਸ ਵੱਡੀ ਗਿਣਤੀ ਨੂੰ ਪੜ੍ਹਾਉਣ ਲਈ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਵੀ ਲੋੜ ਪਵੇਗੀ। ਇਸ ਮੰਗ ਨੂੰ ਪੂਰਾ ਕਰਨ ਲਈ ਸਰਕਾਰ ਨੇ ਚਾਰ ਨਵੇਂ ਅਧਿਆਪਕ ਸਰਟੀਫਿਕੇਟ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ ਡੈਮੇਟ੍ਰੀਅਸ ਨਿਕੋਲਾਇਡਸ ਅਨੁਸਾਰ ਇਹ ਨਵੇਂ ਰਾਹ ਯੋਗ ਪੇਸ਼ੇਵਰਾਂ ਨੂੰ ਜਲਦੀ ਕਲਾਸਰੂਮਾਂ ਤੱਕ ਪਹੁੰਚਣ ਵਿੱਚ ਮਦਦ ਕਰਨਗੇ।
ਇਨ੍ਹਾਂ ਨਵੇਂ ਸਰਟੀਫਿਕੇਟਾਂ ਲਈ ਸਿੱਖਿਆ ਦੀ ਡਿਗਰੀ ਦੇ ਆਖਰੀ ਸਾਲ ਦੇ ਵਿਦਿਆਰਥੀ, ਅੰਤਰਰਾਸ਼ਟਰੀ ਪੱਧਰ ‘ਤੇ ਪੜ੍ਹੇ ਹੋਏ ਅਧਿਆਪਕ ਅਤੇ ਵੱਖ-ਵੱਖ ਕਿੱਤਿਆਂ ਨਾਲ ਜੁੜੇ ਮਾਹਿਰ ਅਪਲਾਈ ਕਰ ਸਕਣਗੇ। ਬਿਨੈਕਾਰਾਂ ਨੂੰ ਕਲਾਸਰੂਮ ਵਿੱਚ ਜਾਣ ਤੋਂ ਪਹਿਲਾਂ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਅਧਿਆਪਕ ਸਿਖਲਾਈ ਕੋਰਸ ਪੂਰਾ ਕਰਨਾ ਹੋਵੇਗਾ। ਸਫਲ ਉਮੀਦਵਾਰ ਗ੍ਰੇਡ 7 ਤੋਂ 12 ਤੱਕ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਤਜ਼ਰਬੇ ਅਨੁਸਾਰ ਵਿਸ਼ੇ ਪੜ੍ਹਾਉਣ ਦੇ ਯੋਗ ਹੋਣਗੇ।
ਉਚੇਰੀ ਸਿੱਖਿਆ ਮੰਤਰੀ ਮਾਈਲਸ ਮੈਕਡੌਗਲ ਅਨੁਸਾਰ ਸਿਰਫ ਤਜ਼ਰਬਾ ਹੀ ਕਾਫੀ ਨਹੀਂ ਹੋਵੇਗਾ ਬਲਕਿ ਬਿਨੈਕਾਰਾਂ ਨੂੰ ਹੋਰ ਮਾਪਦੰਡਾਂ ਅਤੇ ਇੰਟਰਵਿਊ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪਵੇਗਾ। ਸਕੂਲ ਬੋਰਡ ਹੀ ਅੰਤਿਮ ਭਰਤੀ ਅਤੇ ਕਲਾਸਰੂਮ ਤਾਇਨਾਤੀ ਦਾ ਫੈਸਲਾ ਕਰਨਗੇ। ਇਨ੍ਹਾਂ ਸਰਟੀਫਿਕੇਟਾਂ ਲਈ ਅਰਜ਼ੀਆਂ 1 ਜੂਨ ਤੋਂ ਸ਼ੁਰੂ ਹੋਣਗੀਆਂ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਪਤਝੜ (fall) ਤੱਕ ਨਵੇਂ ਅਧਿਆਪਕ ਸਕੂਲਾਂ ਵਿੱਚ ਪੜ੍ਹਾਉਣਾ ਸ਼ੁਰੂ ਕਰ ਦੇਣਗੇ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News