0.1 C
Calgary
Monday, October 26, 2026

ਕੈਲਗਰੀ ਸੈਰ-ਸਪਾਟਾ ਖੇਤਰ ਵਿੱਚ ਵੱਡਾ ਉਛਾਲ, ਕੈਲਗਰੀ ਪਹੁੰਚੇ 10.5 ਮਿਲੀਅਨ ਸੈਲਾਨੀ

ਕੈਲਗਰੀ, 24 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਕੈਲਗਰੀ ਸ਼ਹਿਰ ਨੇ ਸਾਲ 2025 ਦੌਰਾਨ ਸੈਰ-ਸਪਾਟੇ ਦੇ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਪਹਿਲੀ ਵਾਰ ਸ਼ਹਿਰ ਵਿੱਚ 10.5 ਮਿਲੀਅਨ ਸੈਲਾਨੀਆਂ ਦਾ ਸੁਆਗਤ ਕੀਤਾ ਗਿਆ ਹੈ ਜਿਨ੍ਹਾਂ ਨੇ ਇੱਥੇ ਲਗਭਗ 3.3 ਬਿਲੀਅਨ ਡਾਲਰ ਖਰਚ ਕੀਤੇ ਹਨ। ਇਸ ਸਫਲਤਾ ਦਾ ਵੱਡਾ ਸਿਹਰਾ ਸ਼ਹਿਰ ਦੇ ਉਨ੍ਹਾਂ 84,000 ਕਰਮਚਾਰੀਆਂ ਨੂੰ ਜਾਂਦਾ ਹੈ ਜੋ ਸੈਲਾਨੀਆਂ ਦੀ ਸੇਵਾ ਵਿੱਚ ਦਿਨ-ਰਾਤ ਜੁਟੇ ਹੋਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਾਲ ਵੀ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਵਧ ਸਕਦਾ ਹੈ।
ਸ਼ਹਿਰ ਦੇ ਮਸ਼ਹੂਰ ਪੈਲਿਸਰ ਫੇਅਰਮੋਂਟ ਹੋਟਲ ਵਿੱਚ ਪਿਛਲੇ 27 ਸਾਲਾਂ ਤੋਂ ਬਤੌਰ ਡੋਰਮੈਨ ਸੇਵਾਵਾਂ ਨਿਭਾ ਰਹੇ ਨੀਲ ਹੇਮਰਾਜ ਅਨੁਸਾਰ ਉਹ ਦੁਨੀਆ ਭਰ ਤੋਂ ਆਉਣ ਵਾਲੇ ਮਹਿਮਾਨਾਂ ਦਾ ਸੁਆਗਤ ਕਰਕੇ ਮਾਣ ਮਹਿਸੂਸ ਕਰਦੇ ਹਨ। ਨੀਲ ਹੇਮਰਾਜ ਨੂੰ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਲਈ ਦੋ ਵਾਰ ਵ੍ਹਾਈਟ ਹੈਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਦੱਸਦੇ ਹਨ ਕਿ ਉਹ ਹਰ ਰੋਜ਼ ਕੰਮ ‘ਤੇ ਇਸ ਲਈ ਆਉਂਦੇ ਹਨ ਤਾਂ ਜੋ ਮਹਿਮਾਨਾਂ ਲਈ ਯਾਦਗਾਰੀ ਪਲ ਸਿਰਜ ਸਕਣ।
ਸੈਰ-ਸਪਾਟਾ ਖੇਤਰ ਨਾਲ ਜੁੜੀ ਇਕ ਹੋਰ ਪੇਸ਼ੇਵਰ ਜੂਡੀ ਉਵੀਰਾ ਅਨੁਸਾਰ ਕੈਲਗਰੀ ਦੀ ਪੱਛਮੀ ਮਹਿਮਾਨਨਿਵਾਜ਼ੀ ਅਤੇ ਸੱਭਿਆਚਾਰ ਇਸ ਨੂੰ ਦੂਜੇ ਸ਼ਹਿਰਾਂ ਨਾਲੋਂ ਵੱਖਰਾ ਬਣਾਉਂਦਾ ਹੈ। ਇਸੇ ਤਰ੍ਹਾਂ ਹੈਰੀਟੇਜ ਪਾਰਕ ਵਿੱਚ ਕਲਾਤਮਕ ਕੋਆਰਡੀਨੇਟਰ ਵਜੋਂ ਕੰਮ ਕਰ ਰਹੇ ਟ੍ਰੇਵਰ ਮੈਥੇਸਨ ਪਿਛਲੇ 2 ਦਹਾਕਿਆਂ ਤੋਂ ਸੈਲਾਨੀਆਂ ਦਾ ਮਨੋਰੰਜਨ ਕਰ ਰਹੇ ਹਨ। ਸ਼ਹਿਰ ਵਿੱਚ ਵਧ ਰਹੀ ਸੈਲਾਨੀਆਂ ਦੀ ਗਿਣਤੀ ਸਿੱਧੇ ਤੌਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ। ਮੌਜੂਦਾ ਸਮੇਂ ਵਿੱਚ ਕੈਲਗਰੀ ਵਿੱਚ 84,000 ਤੋਂ ਵੱਧ ਲੋਕ ਸੈਰ-ਸਪਾਟਾ ਖੇਤਰ ਵਿੱਚ ਪੂਰਨ ਅਤੇ ਅੰਸ਼ਕ ਤੌਰ ‘ਤੇ ਕੰਮ ਕਰ ਰਹੇ ਹਨ। ਜੂਡੀ ਅਨੁਸਾਰ ਇਸ ਸਾਲ ਅੰਤਰਰਾਸ਼ਟਰੀ ਪੱਧਰ ‘ਤੇ ਪਿਛਲੇ ਸਾਲ ਨਾਲੋਂ ਵੀ ਵੱਧ ਪੁੱਛਗਿੱਛ ਕੀਤੀ ਜਾ ਰਹੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News