0.1 C
Calgary
Monday, October 26, 2026

ਪਾਣੀ ਦੀ ਬਚਤ ਲਈ ਸਿਟੀ ਕੌਂਸਲ ਨੇ ਪਾਸ ਕੀਤਾ ਨਵਾਂ ਨਿਯਮ, ਉਲੰਘਣਾ ਕਰਨ ‘ਤੇ ਲੱਗੇਗਾ 200 ਡਾਲਰ ਜੁਰਮਾਨਾ

ਕੈਲਗਰੀ ਸਿਟੀ ਕੌਂਸਲ ਨੇ ਪਾਣੀ ਦੀ ਬਚਤ ਅਤੇ ਪ੍ਰਬੰਧਨ ਲਈ ਪੂਰੇ ਸਾਲ ਦਾ ਬਾਹਰੀ ਪਾਣੀ ਦੇਣ ਦਾ ਸ਼ਡਿਊਲ ਅਪਣਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸ਼ਹਿਰ ਦੀ ਨਵੀਂ ਜਲ-ਕੁਸ਼ਲਤਾ ਯੋਜਨਾ ਦਾ ਹਿੱਸਾ ਹੈ, ਜਿਸ ਦਾ ਉਦੇਸ਼ 2040 ਤੱਕ ਪਾਣੀ ਦੀ ਮੰਗ ਨੂੰ 20 ਫੀਸਦੀ ਤੱਕ ਘਟਾਉਣਾ ਹੈ। ਨਵੇਂ ਨਿਯਮਾਂ ਅਨੁਸਾਰ, ਟਾਂਕ (Odd) ਅਤੇ ਜਿਸਤ (Even) ਨੰਬਰਾਂ ਵਾਲੇ ਮਕਾਨਾਂ ਲਈ ਪਾਣੀ ਦੇਣ ਦੇ ਦਿਨ ਅਤੇ ਸਮਾਂ ਨਿਰਧਾਰਤ ਕੀਤਾ ਗਿਆ ਹੈ।

ਨਵੇਂ ਸ਼ਡਿਊਲ ਮੁਤਾਬਕ, ਟਾਂਕ ਨੰਬਰ ਵਾਲੇ ਘਰ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਪਾਣੀ ਲਗਾ ਸਕਦੇ ਹਨ। ਜਿਸਤ ਨੰਬਰ ਵਾਲੇ ਘਰਾਂ ਲਈ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਦਾ ਸਮਾਂ ਤੈਅ ਕੀਤਾ ਗਿਆ ਹੈ। ਖਾਣ ਵਾਲੀਆਂ ਫਸਲਾਂ ਅਤੇ ਨਵੇਂ ਲਗਾਏ ਗਏ ਪੌਦਿਆਂ ਲਈ ਕਿਸੇ ਵੀ ਸਮੇਂ ਪਾਣੀ ਦੇਣ ਦੀ ਛੋਟ ਦਿੱਤੀ ਗਈ ਹੈ। ਨਿਯਮ ਤੋੜਨ ਵਾਲਿਆਂ ਨੂੰ 200 ਡਾਲਰ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।

ਕੌਂਸਲ ਦੇ ਕੁਝ ਮੈਂਬਰਾਂ ਅਤੇ ਮੇਅਰ ਜੈਰੋਮੀ ਫਾਰਕਸ ਨੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸੁੱਕੇ ਵਰਗੇ ਹਾਲਾਤਾਂ ਤੋਂ ਬਿਨਾਂ ਅਜਿਹੇ ਸਖ਼ਤ ਨਿਯਮ ਲਾਗੂ ਕਰਨਾ ਗਲਤ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਦੱਖਣੀ ਅਲਬਰਟਾ ਵਿੱਚ ਘੱਟ ਬਾਰਿਸ਼ ਹੋਣ ਕਾਰਨ ਪਾਣੀ ਦੀ ਬਚਤ ਕਰਨਾ ਬੇਹੱਦ ਜ਼ਰੂਰੀ ਹੈ। ਇਸ ਯੋਜਨਾ ਰਾਹੀਂ ਸ਼ਹਿਰ ਦੇ ਪਾਣੀ ਪ੍ਰਣਾਲੀ ‘ਤੇ ਗਰਮੀਆਂ ਦੌਰਾਨ ਪੈਣ ਵਾਲੇ ਦਬਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News