0.1 C
Calgary
Monday, October 26, 2026

3 ਮਈ 2016 ਜਦੋਂ ਅੱਗ ਨੇ ਫੋਰਟ ਮੈਕਮਰੇ ਨੂੰ ਰਾਖ ਕਰ ਦਿੱਤਾ

3 ਮਈ 2016 ਨੂੰ ਅਲਬਰਟਾ ਦੇ ਸ਼ਹਿਰ ਫੋਰਟ ਮੈਕਮਰੇ ਵਿੱਚ ਇੱਕ ਭਿਆਨਕ ਜੰਗਲੀ ਅੱਗ ਫੈਲ ਗਈ ਸੀ। ਇਸ ਕਾਰਨ 90,000 ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਅੱਗ ਨੇ 2,500 ਘਰਾਂ ਨੂੰ ਤਬਾਹ ਕਰ ਦਿੱਤਾ ਅਤੇ ਲਗਭਗ 5,900 ਵਰਗ ਕਿਲੋਮੀਟਰ ਜੰਗਲ ਨੂੰ ਸਾੜ ਕੇ ਰਾਖ ਕਰ ਦਿੱਤਾ। ਅਧਿਕਾਰੀਆਂ ਮੁਤਾਬਕ ਅਸਾਧਾਰਨ ਤੌਰ ‘ਤੇ ਖੁਸ਼ਕ ਅਤੇ ਗਰਮ ਮੌਸਮ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲੀ ਸੀ। ਸ਼ਹਿਰ ਦੇ ਕਈ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਉਸ ਦਿਨ ਦੀਆਂ ਡਰਾਉਣੀਆਂ ਯਾਦਾਂ ਤਾਜ਼ਾ ਹਨ।

ਫਾਇਰ ਚੀਫ਼ ਰਿਆਨ ਪਿਚਰਸ ਯਾਦ ਕਰਦੇ ਹਨ ਕਿ ਜਦੋਂ ਅੱਗ ਸ਼ਹਿਰ ਦੇ ਨੇੜੇ ਪਹੁੰਚੀ ਤਾਂ ਉਹ ਸਕੂਲ ਦੇ ਬੱਚਿਆਂ ਨੂੰ ਅੱਗ ਬੁਝਾਊ ਗੱਡੀ ਦਿਖਾ ਰਹੇ ਸਨ। ਕੁਝ ਹੀ ਘੰਟਿਆਂ ਬਾਅਦ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਹੋ ਗਿਆ। ਨਰਸ ਸਾਰਾਹ ਥਾਪਾ ਆਪਣੀ ਛੋਟੀ ਬੱਚੀ ਨਾਲ ਘਰ ਸੀ। ਜਦੋਂ ਉਸਨੇ ਖਿੜਕੀ ਤੋਂ ਬਾਹਰ ਗੈਸ ਸਟੇਸ਼ਨ ਕੋਲ ਅੱਗ ਦੀਆਂ ਲਪਟਾਂ ਦੇਖੀਆਂ ਤਾਂ ਉਸਨੇ ਸ਼ਹਿਰ ਛੱਡਣ ਦਾ ਫੈਸਲਾ ਕੀਤਾ। ਮਕੈਨਿਕ ਸ਼ੇਨ ਗੈਨੌਂਗ ਨੇ ਆਪਣਾ ਸਾਰਾ ਕੁਝ ਗੁਆ ਦਿੱਤਾ। ਉਸਦਾ ਘਰ ਅਤੇ ਵਰਕਸ਼ਾਪ ਸਭ ਕੁਝ ਸੜ ਗਿਆ ਸੀ।

ਸਥਾਨਕ ਸਟੋਰ ਦੇ ਮਾਲਕ ਰੋਬ ਰਾਈਸ ਨੇ ਧੂੰਆਂ ਵਧਣ ਕਾਰਨ ਦੁਕਾਨ ਬੰਦ ਕਰ ਦਿੱਤੀ ਤਾਂ ਜੋ ਸਾਰੇ ਕਰਮਚਾਰੀ ਸੁਰੱਖਿਅਤ ਬਾਹਰ ਨਿਕਲ ਸਕਣ। ਉਸਨੇ ਦੱਸਿਆ ਕਿ ਹਰ ਪਾਸੇ ਸੁਆਹ ਅਤੇ ਧੂੰਆਂ ਸੀ। ਲੋਕ ਟ੍ਰੈਫਿਕ ਜਾਮ ਵਿੱਚ ਫਸੇ ਹੋਏ ਸਨ ਅਤੇ ਸਾਹ ਲੈਣਾ ਮੁਸ਼ਕਲ ਹੋ ਰਿਹਾ ਸੀ। ਬਹੁਤ ਸਾਰੇ ਲੋਕਾਂ ਨੇ ਆਪਣਾ ਸਭ ਕੁਝ ਗੁਆਉਣ ਦੇ ਬਾਵਜੂਦ ਹਿੰਮਤ ਨਹੀਂ ਹਾਰੀ ਅਤੇ ਸ਼ਹਿਰ ਵਿੱਚ ਮੁੜ ਆਪਣੀ ਜ਼ਿੰਦਗੀ ਸ਼ੁਰੂ ਕੀਤੀ। ਅੱਜ ਵੀ ਉਹਨਾਂ ਲਈ ਇਹ ਘਟਨਾ ਕਦੇ ਨਾ ਭੁੱਲਣ ਵਾਲਾ ਸੁਪਨਾ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News