1 C
Calgary
Sunday, October 25, 2026

ਟੋਰਾਂਟੋ ਹਵਾਈ ਅੱਡੇ ਦੇ ਵਿਸਥਾਰ ਦਾ ਪੋਇਲੀਵਰ ਨੇ ਕੀਤਾ ਸਮਰਥਨ

ਕੈਲਗਰੀ, 4 ਮਈ (ਦੇਸ ਪੰਜਾਬ ਟਾਈਮਜ਼): ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਇਲੀਵਰ ਨੇ ਓਂਟਾਰੀਓ ਸਰਕਾਰ ਵੱਲੋਂ ਟੋਰਾਂਟੋ ਦੇ ਬਿਲੀ ਬਿਸ਼ਪ ਹਵਾਈ ਅੱਡੇ ਦਾ ਵਿਸਥਾਰ ਕਰਨ ਦੇ ਕਦਮ ਦਾ ਜ਼ੋਰਦਾਰ ਸਮਰਥਨ ਕੀਤਾ ਹੈ। ਐਤਵਾਰ ਨੂੰ ਹਵਾਈ ਅੱਡੇ ਦੇ ਨੇੜੇ ਇੱਕ ਪ੍ਰੋਗਰਾਮ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਅਰਥਚਾਰੇ ਲਈ ਬਹੁਤ ਵਧੀਆ ਸਾਬਤ ਹੋਵੇਗਾ। ਉਨ੍ਹਾਂ ਮੁਤਾਬਕ ਇਹ ਯੋਜਨਾ ਵਾਤਾਵਰਣ ਅਤੇ ਮੁਸਾਫਰਾਂ ਦੀ ਸਹੂਲਤ ਦੋਵਾਂ ਪੱਖਾਂ ਤੋਂ ਲਾਹੇਵੰਦ ਹੈ। ਪੋਇਲੀਵਰ ਨੇ ਕਿਹਾ ਕਿ ਇਹ ਸ਼ਹਿਰ ਦਾ ਮੁੱਖ ਕਾਰੋਬਾਰੀ ਖੇਤਰ ਹੈ ਇਸ ਲਈ ਵਪਾਰਕ ਯਾਤਰੀਆਂ ਦਾ ਇੱਥੇ ਪਹੁੰਚਣਾ ਤਰਕਸੰਗਤ ਹੈ। ਉਨ੍ਹਾਂ ਨੇ 2022 ਵਿੱਚ ਵੀ ਫੈਡਰਲ ਸਰਕਾਰ ਨੂੰ ਰਨਵੇਅ ਵਿਸਥਾਰ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਸੀ ਤਾਂ ਜੋ ਡਾਊਨਟਾਊਨ ਤੋਂ ਜੈੱਟ ਉਡਾਣਾਂ ਸ਼ੁਰੂ ਹੋ ਸਕਣ। ਪੋਇਲੀਵਰ ਦਾ ਮੰਨਣਾ ਹੈ ਕਿ ਇਸ ਨਾਲ ਹਵਾਬਾਜ਼ੀ ਖੇਤਰ ਵਿੱਚ ਮੁਕਾਬਲਾ ਵਧੇਗਾ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਘਟੇਗੀ। ਉਨ੍ਹਾਂ ਪੀਅਰਸਨ ਹਵਾਈ ਅੱਡੇ ਦੀ ਮਾੜੀ ਹਾਲਤ ਲਈ ਮੁਕਾਬਲੇ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਇਆ। ਜ਼ਿਕਰਯੋਗ ਹੈ ਕਿ 2015 ਵਿੱਚ ਲਿਬਰਲ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਇਸ ਹਵਾਈ ਅੱਡੇ ਦੇ ਵਿਸਥਾਰ ਦੀਆਂ ਯੋਜਨਾਵਾਂ ਨੂੰ ਰੋਕ ਦਿੱਤਾ ਸੀ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News