0.1 C
Calgary
Monday, October 26, 2026

ਐਨਡੀਪੀ ਨੇ ਯੂਸੀਪੀ ਸਟਾਫ ਦੀ ਵੱਖਵਾਦੀ ਗਰੁੱਪ ਦੀ ਮੀਟਿੰਗ ਵਿੱਚ ਹਾਜ਼ਰੀ ਦੇ ਸਬੂਤ ਦਿੱਤੇ

ਕੈਲਗਰੀ, 6 ਮਈ (ਦੇਸ ਪੰਜਾਬ ਟਾਈਮਜ਼):
ਅਲਬਰਟਾ ਵਿੱਚ ਨਿੱਜੀ ਡੇਟਾ ਲੀਕ ਹੋਣ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਸੱਤਾਧਾਰੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (ਯੂਸੀਪੀ) ਨੇ ਮੰਨਿਆ ਹੈ ਕਿ ਉਨ੍ਹਾਂ ਦੇ ਸਟਾਫ ਨੇ ‘ਸੈਂਚੁਰੀਅਨ ਪ੍ਰੋਜੈਕਟ’ ਦੀ ਉਸ ਮੀਟਿੰਗ ਵਿੱਚ ਹਿੱਸਾ ਲਿਆ ਸੀ, ਜਿੱਥੇ ਲੱਖਾਂ ਲੋਕਾਂ ਦੇ ਡੇਟਾ ਦੀ ਵਰਤੋਂ ਬਾਰੇ ਚਰਚਾ ਹੋਈ ਸੀ। ਹਾਲਾਂਕਿ, ਪਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਟਾਫ ਨੂੰ ਦੱਸਿਆ ਗਿਆ ਸੀ ਕਿ ਇਹ ਡੇਟਾ ਕਾਨੂੰਨੀ ਤੌਰ ‘ਤੇ ਹਾਸਲ ਕੀਤਾ ਗਿਆ ਹੈ। ਵਿਰੋਧੀ ਧਿਰ ਐਨਡੀਪੀ ਦੇ ਨੇਤਾ ਨਾਹੀਦ ਨੈਂਸ਼ੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਵੀਡੀਓ ਸਬੂਤ ਮੌਜੂਦ ਹਨ।
ਨੈਂਸ਼ੀ ਅਨੁਸਾਰ 16 ਅਪ੍ਰੈਲ ਨੂੰ ਹੋਈ ਇਸ ਵਰਚੁਅਲ ਮੀਟਿੰਗ ਵਿੱਚ ਯੂਸੀਪੀ ਦੇ ਅਹੁਦੇਦਾਰ ਅਤੇ ਸਟਾਫ ਮੈਂਬਰ ਸ਼ਾਮਲ ਸਨ। ਉਨ੍ਹਾਂ ਨੇ ਪ੍ਰੀਮੀਅਰ ਡੇਨੀਅਲ ਸਮਿਥ ਤੋਂ ਜਵਾਬ ਮੰਗਿਆ ਹੈ ਕਿ ਕੀ ਪਾਰਟੀ ਨੂੰ ਇਸ ਗੈਰ-ਕਾਨੂੰਨੀ ਡੇਟਾਬੇਸ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ। ਯੂਸੀਪੀ ਨੇ ਸਪੱਸ਼ਟ ਕੀਤਾ ਹੈ ਕਿ ਮੀਟਿੰਗ ਵਿੱਚ ਸ਼ਾਮਲ ‘ਰੋਬ ਸਮਿੱਥ’ ਨਾਮ ਦਾ ਵਿਅਕਤੀ ਪਾਰਟੀ ਦਾ ਪ੍ਰਧਾਨ ਨਹੀਂ ਸੀ, ਸਗੋਂ ਕੋਈ ਹੋਰ ਵਿਅਕਤੀ ਸੀ। ਪਾਰਟੀ ਨੇ ਨੈਂਸ਼ੀ ‘ਤੇ ਦੋਸ਼ ਲਾਇਆ ਹੈ ਕਿ ਉਹ ਸਿਆਸੀ ਲਾਹਾ ਲੈਣ ਲਈ ਗਲਤ ਅਫਵਾਹਾਂ ਫੈਲਾ ਰਹੇ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News