0.1 C
Calgary
Monday, October 26, 2026

ਮੈਕਸੀਕੋ ਦੇ ਕਲੱਬ ਦਾ ਵੱਡਾ ਫੈਸਲਾ, ਅਮਰੀਕੀ ਸੈਲਾਨੀਆਂ ਨੂੰ ਦੇਣੀ ਪਵੇਗੀ 300 ਡਾਲਰ ਫੀਸ

ਕੈਲਗਰੀ, 7 ਮਈ (ਦੇਸ ਪੰਜਾਬ ਟਾਈਮਜ਼):
ਮੈਕਸੀਕੋ ਸਿਟੀ ਦੇ ਇੱਕ ਨਾਈਟ ਕਲੱਬ ਵੱਲੋਂ ਅਮਰੀਕੀ ਸੈਲਾਨੀਆਂ ਲਈ 300 ਅਮਰੀਕੀ ਡਾਲਰ ਐਂਟਰੀ ਫੀਸ ਰੱਖਣ ਦਾ ਮਾਮਲਾ ਚਰਚਾ ਵਿੱਚ ਹੈ। ਕਲੱਬ ਨੇ ਇਸ ਫੈਸਲੇ ਨੂੰ ਇੱਕ ਸਿਆਸੀ ਸਟੈਂਡ ਵਜੋਂ ਪੇਸ਼ ਕੀਤਾ ਹੈ। ਦੂਜੇ ਪਾਸੇ ਮੈਕਸੀਕੋ ਦੇ ਨਾਗਰਿਕਾਂ ਅਤੇ ਮੱਧ ਤੇ ਦੱਖਣੀ ਅਮਰੀਕੀ ਦੇਸ਼ਾਂ ਦੇ ਲੋਕਾਂ ਲਈ ਇਹ ਫੀਸ ਸਿਰਫ 14 ਡਾਲਰ ਰੱਖੀ ਗਈ ਹੈ। ਮੈਕਸੀਕੋ ਸਿਟੀ ਦੇ ਰੋਮਾ ਨੌਰਟੇ ਇਲਾਕੇ ਵਿੱਚ ਸਥਿਤ ‘ਜਪਾਨ’ ਨਾਈਟ ਕਲੱਬ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਮਰੀਕੀਆਂ ਤੋਂ ਜ਼ਿਆਦਾ ਪੈਸੇ ਨਹੀਂ ਲੈ ਰਹੇ, ਸਗੋਂ ਉਹ ਬਾਕੀ ਲੋਕਾਂ ਨੂੰ ਰਿਆਇਤ ਦੇ ਰਹੇ ਹਨ। ਕਲੱਬ ਦੇ ਮਾਲਕ ਫੈਡਰਿਕੋ ਕ੍ਰੇਸਪੋਟ ਨੇ ਦੱਸਿਆ ਕਿ ਇਹ ਫੈਸਲਾ ਅਮਰੀਕਾ ਅਤੇ ਮੈਕਸੀਕੋ ਦੇ ਵਿਗੜਦੇ ਸਬੰਧਾਂ ਦੇ ਜਵਾਬ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਟਰੰਪ ਪ੍ਰਸ਼ਾਸਨ ਵੱਲੋਂ ਮੈਕਸੀਕੋ ਦੇ ਲੋਕਾਂ ਦਾ ਅਪਮਾਨ ਕੀਤਾ ਗਿਆ ਹੈ ਅਤੇ ਇਹ ਉਸੇ ਦਾ ਜਵਾਬ ਹੈ। ਕਲੱਬ ਅਨੁਸਾਰ ਅਮਰੀਕੀਆਂ ਨੂੰ 5000 ਪੇਸੋ ਦੀ ਪੂਰੀ ਫੀਸ ਦੇਣੀ ਪਵੇਗੀ, ਜਦਕਿ ਦੂਜੇ ਦੇਸ਼ਾਂ ਦੇ ਲੋਕਾਂ ਨੂੰ 93 ਤੋਂ 95 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਕਲੱਬ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਨੀਤੀ ਦਾ ਮਕਸਦ ਕਿਸੇ ਵਿਅਕਤੀਗਤ ਅਮਰੀਕੀ ਨਾਗਰਿਕ ਪ੍ਰਤੀ ਨਫ਼ਰਤ ਫੈਲਾਉਣਾ ਨਹੀਂ ਹੈ, ਸਗੋਂ ਮੈਕਸੀਕੋ ਵਿੱਚ ਵੱਧ ਰਹੀ ਮਹਿੰਗਾਈ ਅਤੇ ਲਾਤੀਨੀ ਅਮਰੀਕੀਆਂ ਨਾਲ ਹੋ ਰਹੇ ਵਿਤਕਰੇ ਬਾਰੇ ਗੱਲਬਾਤ ਸ਼ੁਰੂ ਕਰਨਾ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News