1 C
Calgary
Sunday, October 25, 2026

AI ਡਾਟਾ ਸੈਂਟਰਾਂ ਕਾਰਨ ਬਿਜਲੀ ਗਰਿੱਡਾਂ ‘ਤੇ ਵਧਿਆ ਦਬਾਅ, ਕੈਨੇਡਾ ਸਰਕਾਰ ਨੇ ਨਿਗਰਾਨੀ ਵਧਾਈ

ਕੈਲਗਰੀ, 8 ਮਈ (ਦੇਸ ਪੰਜਾਬ ਟਾਈਮਜ਼):
ਆਰਟੀਫੀਸ਼ੀਅਲ ਇੰਟੈਲੀਜੈਂਸ (AI) ਡਾਟਾ ਸੈਂਟਰਾਂ ਦੀ ਵਧਦੀ ਵਰਤੋਂ ਕਾਰਨ ਉੱਤਰੀ ਅਮਰੀਕਾ ਦੇ ਬਿਜਲੀ ਗਰਿੱਡਾਂ ‘ਤੇ ਪੈ ਰਹੇ ਦਬਾਅ ਨੂੰ ਲੈ ਕੇ ਕੈਨੇਡਾ ਸਰਕਾਰ ਚੌਕਸ ਹੋ ਗਈ ਹੈ। ਨੈਚੁਰਲ ਰਿਸੋਰਸਿਜ਼ ਕੈਨੇਡਾ ਨੇ ਕਿਹਾ ਹੈ ਕਿ ਉਹ ਇਸ ਸਬੰਧੀ ਜਾਰੀ ਕੀਤੀ ਗਈ ਨਵੀਂ ਚਿਤਾਵਨੀ ਦੀ ਗੰਭੀਰਤਾ ਨਾਲ ਨਿਗਰਾਨੀ ਕਰ ਰਿਹਾ ਹੈ। ਇਹ ਕਾਰਵਾਈ ਨੋਰਥ ਅਮਰੀਕਨ ਇਲੈਕਟ੍ਰਿਕ ਰਿਲਾਇਬਿਲਟੀ ਕਾਰਪੋਰੇਸ਼ਨ (NERC) ਵੱਲੋਂ ਜਾਰੀ ਕੀਤੇ ਗਏ ਲੈਵਲ 3 ਅਲਰਟ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। NERC ਵੱਲੋਂ ਜਾਰੀ ਇਹ ਸਭ ਤੋਂ ਉੱਚੇ ਪੱਧਰ ਦੀ ਚਿਤਾਵਨੀ ਹੈ, ਜੋ ਦੱਸਦੀ ਹੈ ਕਿ ਮੌਜੂਦਾ ਬਿਜਲੀ ਗਰਿੱਡਾਂ ਕੋਲ AI ਟ੍ਰੇਨਿੰਗ, ਕ੍ਰਿਪਟੋਕਰੰਸੀ ਮਾਈਨਿੰਗ ਅਤੇ ਰਵਾਇਤੀ ਡਾਟਾ ਸੈਂਟਰਾਂ ਦੇ ਵਧਦੇ ਕੰਪਿਊਟੇਸ਼ਨਲ ਲੋਡ ਨੂੰ ਸੰਭਾਲਣ ਲਈ ਲੋੜੀਂਦੇ ਪ੍ਰਬੰਧ ਅਤੇ ਤਰੀਕੇ ਨਹੀਂ ਹਨ। ਨੈਚੁਰਲ ਰਿਸੋਰਸਿਜ਼ ਕੈਨੇਡਾ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਕੈਨੇਡਾ ਵਿੱਚ ਵੀ ਡਾਟਾ ਸੈਂਟਰਾਂ, ਇਲੈਕਟ੍ਰੀਫਿਕੇਸ਼ਨ ਅਤੇ ਆਰਥਿਕ ਵਿਕਾਸ ਕਾਰਨ ਬਿਜਲੀ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।
ਹਾਲਾਂਕਿ ਦੇਸ਼ ਦਾ ਬਿਜਲੀ ਗਰਿੱਡ ਸਮੁੱਚੇ ਤੌਰ ‘ਤੇ ਭਰੋਸੇਯੋਗ ਬਣਿਆ ਹੋਇਆ ਹੈ, ਪਰ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਇਹ ਦਬਾਅ ਅਸਲੀ ਹੈ ਅਤੇ ਵੱਖ-ਵੱਖ ਸੂਬਿਆਂ ਅਤੇ ਸਿਸਟਮ ਆਪਰੇਟਰਾਂ ਦੁਆਰਾ ਨਿਵੇਸ਼ ਅਤੇ ਯੋਜਨਾਬੰਦੀ ਰਾਹੀਂ ਇਸ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ। ਇਹ ਚੁਣੌਤੀਆਂ ਪੂਰੇ ਦੇਸ਼ ਵਿੱਚ ਇੱਕੋ ਜਿਹੀਆਂ ਨਹੀਂ ਹਨ, ਸਗੋਂ ਇਹ ਖੇਤਰੀ ਪੱਧਰ ‘ਤੇ ਉਹਨਾਂ ਥਾਵਾਂ ‘ਤੇ ਜ਼ਿਆਦਾ ਹਨ ਜਿੱਥੇ ਬਿਜਲੀ ਦੀ ਖਪਤ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ।
ਕੈਨੇਡਾ ਕੋਲ ਹਾਈਡ੍ਰੋਇਲੈਕਟ੍ਰੀਸਿਟੀ, ਨਿਊਕਲੀਅਰ ਊਰਜਾ, ਕੁਦਰਤੀ ਗੈਸ ਅਤੇ ਨਵਿਆਉਣਯੋਗ ਸਰੋਤਾਂ ਦਾ ਵਿਭਿੰਨ ਭੰਡਾਰ ਹੈ, ਜਿਸ ਕਾਰਨ ਦੇਸ਼ ਇਹਨਾਂ ਦਬਾਅ ਦਾ ਸਾਹਮਣਾ ਕਰਨ ਲਈ ਚੰਗੀ ਸਥਿਤੀ ਵਿੱਚ ਮੰਨਿਆ ਜਾ ਰਿਹਾ ਹੈ। ਫੈਡਰਲ ਸਰਕਾਰ ਜਲਦੀ ਹੀ ਇੱਕ ਵਿਚਾਰ ਚਰਚਾ ਪੱਤਰ ਜਾਰੀ ਕਰੇਗੀ, ਜਿਸ ਰਾਹੀਂ ਸੂਬਿਆਂ, ਖੇਤਰੀ ਭਾਈਵਾਲਾਂ ਅਤੇ ਹੋਰ ਹਿੱਸੇਦਾਰਾਂ ਤੋਂ ਇਸ ਸਬੰਧੀ ਸੁਝਾਅ ਮੰਗੇ ਜਾਣਗੇ। ਇਸ ਦਾ ਮੁੱਖ ਉਦੇਸ਼ ਬਿਜਲੀ ਗਰਿੱਡ ਨੂੰ ਹੋਰ ਮਜ਼ਬੂਤ ਕਰਨਾ ਅਤੇ ਆਧੁਨਿਕ ਤਕਨੀਕਾਂ ਦੇ ਅਨੁਕੂਲ ਬਣਾਉਣਾ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਬਿਜਲੀ ਸੰਕਟ ਤੋਂ ਬਚਿਆ ਜਾ ਸਕੇ। ਪੂਰੇ ਮਾਮਲੇ ਦੀ ਜਾਂਚ ਅਤੇ ਨਵੇਂ ਬੁਨਿਆਦੀ ਢਾਂਚੇ ਦੇ ਨਿਰਮਾਣ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News