0.1 C
Calgary
Monday, October 26, 2026

ਕੈਨੇਡਾ ਵਿੱਚ ਨੌਜਵਾਨਾਂ ਦਾ ਮਾਪਿਆਂ ਨਾਲ ਰਹਿਣ ਦਾ ਰੁਝਾਨ ਵਧਿਆ

ਕੈਲਗਰੀ, 8 ਮਈ (ਦੇਸ ਪੰਜਾਬ ਟਾਈਮਜ਼):
ਕੈਨੇਡਾ ਵਿੱਚ ਨੌਜਵਾਨ ਪੀੜ੍ਹੀ ਲਈ ਆਪਣੇ ਘਰ ਦਾ ਸੁਪਨਾ ਪਹਿਲਾਂ ਨਾਲੋਂ ਕਾਫ਼ੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦੀ ਨਵੀਂ ਰਿਪੋਰਟ ਅਨੁਸਾਰ 2021 ਦੌਰਾਨ 25 ਤੋਂ 39 ਸਾਲ ਦੀ ਉਮਰ ਵਾਲੇ 16.3 ਫੀਸਦੀ ਮਿਲੇਨੀਅਲ ਆਪਣੇ ਮਾਪਿਆਂ ਨਾਲ ਰਹਿ ਰਹੇ ਸਨ, ਜਦਕਿ 1991 ਵਿੱਚ ਇਸੇ ਉਮਰ ਦੇ ਸਿਰਫ਼ 8.2 ਫੀਸਦੀ ਬੇਬੀ ਬੂਮਰ ਆਪਣੇ ਮਾਪਿਆਂ ਨਾਲ ਰਹਿੰਦੇ ਸਨ। ਰਿਪੋਰਟ ਮੁਤਾਬਕ ਨਵੀਂ ਪੀੜ੍ਹੀ ਵਿੱਚ ਮਾਪਿਆਂ ਨਾਲ ਰਹਿਣ ਦਾ ਰੁਝਾਨ ਪੁਰਾਣੀਆਂ ਪੀੜ੍ਹੀਆਂ ਦੇ ਮੁਕਾਬਲੇ ਕਾਫ਼ੀ ਵੱਧ ਗਿਆ ਹੈ। ਰਿਪੋਰਟ ਵਿੱਚ ਤਿੰਨ ਵੱਖ ਵੱਖ ਮਰਦਮਸ਼ੁਮਾਰੀ ਸਾਲਾਂ ਦੇ ਅੰਕੜਿਆਂ ਦਾ ਅਧਿਐਨ ਕਰਕੇ ਮਿਲੇਨੀਅਲ, ਜਨਰੇਸ਼ਨ ਐਕਸ ਅਤੇ ਬੇਬੀ ਬੂਮਰ ਪੀੜ੍ਹੀਆਂ ਦੇ ਰਹਿਣ-ਸਹਿਣ ਅਤੇ ਘਰਾਂ ਨਾਲ ਜੁੜੇ ਹਾਲਾਤ ਦੀ ਤੁਲਨਾ ਕੀਤੀ ਗਈ। ਅਧਿਐਨ ਅਨੁਸਾਰ ਘਰ ਖਰੀਦਣ ਦੇ ਮਾਮਲੇ ਵਿੱਚ ਵੀ ਨੌਜਵਾਨ ਪੀੜ੍ਹੀ ਪਿੱਛੇ ਰਹੀ ਹੈ। 2021 ਵਿੱਚ ਸਿਰਫ਼ 49.9 ਫੀਸਦੀ ਮਿਲੇਨੀਅਲ ਆਪਣੇ ਘਰ ਦੇ ਮਾਲਕ ਸਨ। ਇਸਦੇ ਮੁਕਾਬਲੇ 2006 ਵਿੱਚ 56.2 ਫੀਸਦੀ ਜਨਰੇਸ਼ਨ ਐਕਸ ਅਤੇ 1991 ਵਿੱਚ 55.9 ਫੀਸਦੀ ਬੇਬੀ ਬੂਮਰ ਇਸ ਉਮਰ ਵਿੱਚ ਘਰਾਂ ਦੇ ਮਾਲਕ ਬਣ ਚੁੱਕੇ ਸਨ। ਇਹ ਰੁਝਾਨ ਵੱਡੇ ਸ਼ਹਿਰਾਂ ਵਿੱਚ ਹੋਰ ਵੀ ਸਾਫ਼ ਨਜ਼ਰ ਆਇਆ। Toronto ਵਿੱਚ 2021 ਦੌਰਾਨ 26.1 ਫੀਸਦੀ ਮਿਲੇਨੀਅਲ ਆਪਣੇ ਮਾਪਿਆਂ ਨਾਲ ਰਹਿ ਰਹੇ ਸਨ, ਜਦਕਿ Vancouver ਵਿੱਚ ਇਹ ਅੰਕੜਾ 19.3 ਫੀਸਦੀ ਰਿਹਾ।
ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਸ਼ਹਿਰਾਂ ਵਿੱਚ ਘਰਾਂ ਦੀਆਂ ਉੱਚੀਆਂ ਕੀਮਤਾਂ ਨੌਜਵਾਨਾਂ ਲਈ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ। ਸੀਬੀਸੀ ਦੇ ਤਾਜ਼ਾ ਵਿਸ਼ਲੇਸ਼ਣ ਮੁਤਾਬਕ 2004 ਤੋਂ ਹੁਣ ਤੱਕ ਘੱਟ ਕੀਮਤ ਵਾਲੇ ਘਰਾਂ ਦੀਆਂ ਕੀਮਤਾਂ 200 ਫੀਸਦੀ ਤੋਂ ਵੱਧ ਵਧ ਚੁੱਕੀਆਂ ਹਨ, ਜਦਕਿ ਦੋ ਆਮਦਨ ਵਾਲੇ ਪਰਿਵਾਰਾਂ ਦੀ ਆਮਦਨ ਸਿਰਫ਼ 76 ਫੀਸਦੀ ਵਧੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News