1.4 C
Calgary
Tuesday, October 27, 2026

ਕੈਨੇਡਾ ‘ਚ ਮਹਿੰਗਾਈ ਨੇ ਫੜੀ ਰਫ਼ਤਾਰ, 2.8% ਤੱਕ ਪੁੱਜੀ ਦਰ

ਟੋਰਾਂਟੋ, 20 ਮਈ (ਦੇਸ ਪੰਜਾਬ ਟਾਇਮਜ਼): ਈਰਾਨ ਜੰਗ ਤੋਂ ਕੈਨੇਡਾ ਵਾਲੇ ਵੀ ਤਪੇ ਹੋਏ ਹਨ ਅਤੇ ਅਪ੍ਰੈਲ ਦੌਰਾਨ ਮਹਿੰਗਾਈ ਦਰ ਵਧ ਕੇ 2.8 ਫ਼ੀ ਸਦੀ ਹੋ ਗਈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਮਈ 2024 ਤੋਂ ਬਾਅਦ ਪਹਿਲੀ ਵਾਰ ਮਹਿੰਗਾਈ ਦਰ ਐਨੀ ਵਧੀ ਹੈ ਅਤੇ ਜਲਦ ਹੀ 3 ਫ਼ੀ ਸਦੀ ਤੋਂ ਟੱਪਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਗੈਸੋਲੀਨ ਦੀਆਂ ਕੀਮਤਾਂ ਵਿਚ ਅਪ੍ਰੈਲ ਦੌਰਾਨ 28.6 ਫ਼ੀ ਸਦੀ ਵਾਧਾ ਹੋਇਆ ਹੈ ਅਤੇ ਕੀਮਤਾਂ ਨੂੰ ਠੱਲ੍ਹ ਪੈਂਦੀ ਨਜ਼ਰ ਨਹੀਂ ਆ ਰਹੀ। ਖੁਰਾਕੀ ਵਸਤਾਂ ਨਾਲ ਸਬੰਧਤ ਮਹਿੰਗਾਈ ਦਰ 3.5 ਫ਼ੀ ਸਦੀ ਦਰਜ ਕੀਤੀ ਗਈ ਜੋ ਮਾਰਚ ਦੌਰਾਨ ਚਾਰ ਫ਼ੀ ਸਦੀ ਚੱਲ ਰਹੀ ਸੀ। ਤੇਲ ਕੀਮਤਾਂ ਵਿਚ ਅਪ੍ਰੈਲ ਦੌਰਾਨ 28.6 ਫ਼ੀ ਸਦੀ ਵਾਧਾ ਹੋਇਆ ਆਰਥਿਕ ਮਾਹਰਾਂ ਮੁਤਾਬਕ ਚਿਕਨ, ਤਾਜ਼ਾ ਸਬਜ਼ੀਆਂ, ਕੌਫ਼ੀ ਅਤੇ ਕੁਝ ਹੋਰ ਗਰੌਸਰੀ ਆਈਟਮਾਂ ਸਸਤੀਆਂ ਹੋਣ ਮਗਰੋਂ ਮਹਿੰਗਾਈ ਦਰ ਹੇਠਾਂ ਵੱਲ ਆਈ ਪਰ ਇਹ ਰਾਹਤ ਲੰਮਾ ਸਮਾਂ ਕਾਇਮ ਨਹੀਂ ਰਹਿਣੀ। ਸਾਧਾਰਣ ਹਾਲਾਤ ਵਿਚ ਖੁਰਾਕੀ ਵਸਤਾਂ ਨਾਲ ਸਬੰਧਤ ਮਹਿੰਗਾਈ ਦਰ ਹੇਠਾਂ ਜਾਣ ਦੀ ਉਮੀਦੀ ਕੀਤੀ ਜਾ ਸਕਦੀ ਸੀ ਪਰ ਮੱਧ ਪੂਰਬ ਦੇ ਹਾਲਾਤ ਰਸਾਇਣ ਖਾਦਾਂ ਦੀਆਂ ਕੀਮਤਾਂ ਵਿਚ ਵਾਧੇ ਦਾ ਜ਼ਿੰਮੇਵਾਰ ਵੀ ਬਣ ਰਹੇ ਹਨ। ਸੀ.ਆਈ.ਬੀ.ਸੀ. ਦੇ ਸੀਨੀਅਰ ਇਕੌਨੋਮਿਸਟ ਐਂਡਰਿਊ ਗ੍ਰੈਂਥਮ ਨੇ ਦੱਸਿਆ ਕਿ ਜੈਟ ਫ਼ਿਊਲ ਵਿਚ ਵਾਧੇ ਮਗਰੋਂ ਹਵਾਈ ਕਿਰਾਇਆਂ ਵਿਚ ਵਾਧੇ ਦਾ ਅਸਰ ਅਪ੍ਰੈਲ ਦੇ ਅੰਕੜਿਆਂ ਵਿਚ ਦਰਜ ਨਹੀਂ ਅਤੇ ਮਈ ਦੇ ਅੰਕੜਿਆਂ ਵਿਚ ਸ਼ਾਮਲ ਹੋਣ ਮਗਰੋਂ ਮਹਿੰਗਾਈ ਦਰ ਦਾ ਛੜੱਪਾ ਹੋਰ ਉਚਾ ਜਾ ਸਕਦਾ ਹੈ। ਸਸਤੇ ਕਰਜ਼ੇ ਦੀਆਂ ਉਮੀਦਾਂ ’ਤੇ ਮੁੜ ਪਾਣੀ ਫਿਰਿਆ ਇਸੇ ਦੌਰਾਨ ਟੀ.ਡੀ. ਦੀ ਸੀਨੀਅਰ ਇਕੌਨੋਮਿਸਟ ਲੈਸਲੀ ਪ੍ਰੈਸਟਨ ਦਾ ਕਹਿਣਾ ਸੀ ਕਿ ਈਰਾਨ ਜੰਗ ਮਗਰੋਂ ਤੇਲ ਕੀਮਤਾਂ ਵਿਚ ਹੋਏ ਵਾਧੇ ਦਾ ਮੁਕੰਮਲ ਅਸਰ ਖਾਣ-ਪੀਣ ਵਾਲੀਆਂ ਚੀਜ਼ਾਂ ’ਤੇ ਨਜ਼ਰ ਨਹੀਂ ਆਇਆ ਜਿਸ ਨੂੰ ਵੇਖਦਿਆਂ ਖਪਤਕਾਰਾ ਨੂੰ ਆਉਣ ਵਾਲੇ ਸਮੇਂ ਦੌਰਾਨ ਵਾਧੂ ਕੀਮਤਾਂ ਅਦਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਦੱਸ ਦੇਈਏ ਕਿ ਬੈਂਕ ਆਫ਼ ਕੈਨੇਡਾ ਵੱਲੋਂ 10 ਜੂਨ ਨੂੰ ਹੋਣ ਵਾਲੀ ਸਮੀਖਿਆ ਮੀਟਿੰਗ ਦੌਰਾਨ ਵਿਆਜ ਦਰਾਂ ਬਾਰੇ ਫ਼ੈਸਲਾ ਕੀਤਾ ਜਾਣਾ ਹੈ ਅਤੇ ਇਕ ਵਾਰ ਫਿਰ ਸਸਤੇ ਕਰਜ਼ੇ ਦੀਆਂ ਉਮੀਦਾਂ ’ਤੇ ਪਾਣੀ ਫਿਰਦਾ ਮਹਿਸੂਸ ਹੋ ਰਿਹਾ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1.2 ° C
1.2 °
1.2 °
90 %
1.2kmh
100 %
Tue
5 °
Wed
3 °
Thu
-3 °
Fri
-1 °
Sat
-1 °

Latest News