0.1 C
Calgary
Monday, October 26, 2026

ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ ਉੱਤੇ ਐਲਬਰਟਾ ਸਰਕਾਰ ਕਰਵਾਏਗੀ ਵੋਟਿੰਗ, ਅਦਾਲਤੀ ਫੈਸਲੇ ਨੂੰ ਦਿੱਤੀ ਜਾਵੇਗੀ ਚੁਣੌਤੀ

ਕੈਲਗਰੀ, 21 ਮਈ (ਦੇਸ ਪੰਜਾਬ ਟਾਈਮਜ਼): ਐਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੇ ਫਾਲ ਰੈਫਰੈਂਡਮ ਵਿੱਚ 1 ਨਵਾਂ ਸਵਾਲ ਸ਼ਾਮਲ ਕਰਨਗੇ। ਇਹ ਸਵਾਲ ਇਸ ਬਾਰੇ ਹੋਵੇਗਾ ਕਿ ਕੀ ਐਲਬਰਟਾ ਸਰਕਾਰ ਨੂੰ ਭਵਿੱਖ ਵਿੱਚ ਕੈਨੇਡਾ ਤੋਂ ਵੱਖ ਹੋਣ ਬਾਰੇ ਰੈਫਰੈਂਡਮ ਕਰਵਾਉਣਾ ਚਾਹੀਦਾ ਹੈ ਜਾਂ ਨਹੀਂ। ਆਪਣੀ ਸਰਕਾਰ ਦੀ ਕੈਨੇਡਾ ਵਿੱਚ ਬਣੇ ਰਹਿਣ ਦੀ ਇੱਛਾ ਨੂੰ ਦੁਹਰਾਉਂਦੇ ਹੋਏ ਪ੍ਰੀਮੀਅਰ ਸਮਿਥ ਨੇ ਉਸ ਅਦਾਲਤੀ ਫੈਸਲੇ ਖਿਲਾਫ ਅਪੀਲ ਕਰਨ ਦਾ ਵਾਅਦਾ ਵੀ ਕੀਤਾ ਜਿਸ ਵਿੱਚ ਐਲਬਰਟਾ ਨੂੰ ਕੈਨੇਡਾ ਤੋਂ ਵੱਖ ਹੋਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਸ ਅਪੀਲ ਨੂੰ ਸੁਪਰੀਮ ਕੋਰਟ ਆਫ ਕੈਨੇਡਾ ਵਿੱਚ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ। ਡੇਨੀਅਲ ਸਮਿਥ ਨੇ ਕਿਹਾ ਕਿ ਕੈਨੇਡਾ ਵਿੱਚ ਰਹਿਣ ਦੇ ਮੇਰੇ ਨਿੱਜੀ ਸਮਰਥਨ ਦੇ ਬਾਵਜੂਦ ਮੈਂ 1 ਗਲਤ ਅਦਾਲਤੀ ਫੈਸਲੇ ਤੋਂ ਪਰੇਸ਼ਾਨ ਹਾਂ ਜੋ ਲੱਖਾਂ ਐਲਬਰਟਾ ਵਾਸੀਆਂ ਦੇ ਜਮਹੂਰੀ ਅਧਿਕਾਰਾਂ ਵਿੱਚ ਦਖਲ ਦਿੰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਐਲਬਰਟਾ ਦੇ ਭਵਿੱਖ ਦਾ ਫੈਸਲਾ ਇੱਥੋਂ ਦੇ ਲੋਕ ਕਰਨਗੇ ਨਾ ਕਿ ਅਦਾਲਤਾਂ। ਇਸ ਰੈਫਰੈਂਡਮ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਨਵੇਂ ਸਵਾਲ ਵਿੱਚ ਪੁੱਛਿਆ ਜਾਵੇਗਾ ਕਿ ਕੀ ਐਲਬਰਟਾ ਨੂੰ ਕੈਨੇਡਾ ਦਾ ਸੂਬਾ ਬਣੇ ਰਹਿਣਾ ਚਾਹੀਦਾ ਹੈ ਜਾਂ ਫਿਰ ਐਲਬਰਟਾ ਸਰਕਾਰ ਨੂੰ ਕੈਨੇਡੀਅਨ ਸੰਵਿਧਾਨ ਤਹਿਤ 1 ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਸੂਬੇ ਨੂੰ ਦੇਸ਼ ਤੋਂ ਵੱਖ ਹੋਣਾ ਚਾਹੀਦਾ ਹੈ ਜਾਂ ਨਹੀਂ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News