0.1 C
Calgary
Monday, October 26, 2026

ਰੂਸ ਵੱਲੋਂ ਕੀਵ ਉੱਤੇ ਓਰੇਸ਼ਨਿਕ ਮਿਜ਼ਾਈਲ ਨਾਲ ਭਿਆਨਕ ਹਮਲਾ, 2 ਮੌਤਾਂ

ਕੈਲਗਰੀ, 25 ਮਈ (ਦੇਸ ਪੰਜਾਬ ਟਾਈਮਜ਼): ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਦੱਸਿਆ ਕਿ ਰੂਸ ਨੇ ਐਤਵਾਰ ਨੂੰ ਕੀਵ ਉੱਤੇ ਕੀਤੇ ਗਏ ਸਮੂਹਿਕ ਡਰੋਨ ਅਤੇ ਮਿਜ਼ਾਈਲ ਹਮਲੇ ਦੌਰਾਨ ਸ਼ਕਤੀਸ਼ਾਲੀ ਹਾਈਪਰਸੋਨਿਕ ਓਰੇਸ਼ਨਿਕ ਬੈਲਿਸਟਿਕ ਮਿਜ਼ਾਈਲ ਦੀ ਵਰਤੋਂ ਕੀਤੀ ਹੈ। ਇਸ ਹਮਲੇ ਵਿੱਚ ਘੱਟੋ ਘੱਟ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 83 ਲੋਕ ਜ਼ਖ਼ਮੀ ਹੋ ਗਏ ਹਨ। ਯੂਕਰੇਨ ਦੀ ਹਵਾਈ ਸੈਨਾ ਮੁਤਾਬਕ ਇਸ ਹਮਲੇ ਵਿੱਚ 600 ਡਰੋਨ ਅਤੇ 90 ਮਿਜ਼ਾਈਲਾਂ ਦਾਗੇ ਗਏ ਸਨ। ਯੂਕਰੇਨੀ ਹਵਾਈ ਰੱਖਿਆ ਪ੍ਰਣਾਲੀ ਨੇ 549 ਡਰੋਨ ਅਤੇ 55 ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ ਜਦਕਿ 19 ਮਿਜ਼ਾਈਲਾਂ ਆਪਣੇ ਟੀਚੇ ਤੱਕ ਪਹੁੰਚਣ ਵਿੱਚ ਨਾਕਾਮ ਰਹੀਆਂ। ਇਸ ਹਵਾਈ ਹਮਲੇ ਕਾਰਨ ਸਰਕਾਰੀ ਦਫ਼ਤਰਾਂ, ਰਿਹਾਇਸ਼ੀ ਇਮਾਰਤਾਂ ਅਤੇ ਸਕੂਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਅਲਬਾਨੀਆ ਦੇ ਵਿਦੇਸ਼ ਮੰਤਰੀ ਨੇ ਪੁਸ਼ਟੀ ਕੀਤੀ ਹੈ ਕਿ ਕੀਵ ਵਿੱਚ ਉਨ੍ਹਾਂ ਦੇ ਰਾਜਦੂਤ ਦੀ ਰਿਹਾਇਸ਼ ਉੱਤੇ ਵੀ ਹਮਲਾ ਹੋਇਆ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਯੂਕਰੇਨ ਵੱਲੋਂ ਰੂਸੀ ਇਲਾਕੇ ਵਿੱਚ ਕੀਤੇ ਗਏ ਹਮਲਿਆਂ ਦਾ ਬਦਲਾ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਰੂਸੀ ਕਬਜ਼ੇ ਵਾਲੇ ਯੂਕਰੇਨੀ ਇਲਾਕੇ ਵਿੱਚ ਇੱਕ ਕਾਲਜ ਹੋਸਟਲ ਉੱਤੇ ਹੋਏ ਡਰੋਨ ਹਮਲੇ ਵਿੱਚ 21 ਵਿਅਕਤੀ ਮਾਰੇ ਗਏ ਸਨ ਅਤੇ 42 ਜ਼ਖ਼ਮੀ ਹੋਏ ਸਨ। ਇਸ ਮਾਮਲੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਹੰਗਾਮੀ ਮੀਟਿੰਗ ਵੀ ਹੋਈ ਜਿਸ ਵਿੱਚ ਯੂਰਪੀ ਦੇਸ਼ਾਂ ਨੇ ਰੂਸੀ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News