*ਵੈਨਕੂਵਰ:* ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਸੂਬੇ ਵਿੱਚ ਸਭ ਤੋਂ ਘੱਟ ਤਨਖਾਹ ਪਾਉਣ ਵਾਲੇ ਕਾਮਿਆਂ ਲਈ ਰਾਹਤ ਦੀ ਖ਼ਬਰ ਹੈ। ਸੂਬਾ ਸਰਕਾਰ ਵੱਲੋਂ ਸਾਲਾਨਾ ਵਾਧੇ ਤਹਿਤ 1 ਜੂਨ ਤੋਂ ਘੱਟੋ-ਘੱਟ ਉਜਰਤ 17.85 ਡਾਲਰ ਤੋਂ ਵਧਾ ਕੇ 18.25 ਡਾਲਰ ਪ੍ਰਤੀ ਘੰਟਾ ਕਰ ਦਿੱਤੀ ਜਾਵੇਗੀ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2025 ਵਿੱਚ ਬੀ.ਸੀ. ਦੀ ਮਾਸਿਕ ਔਸਤ ਮਹਿੰਗਾਈ ਦਰ 2.1 ਫੀਸਦੀ ਰਹੀ ਸੀ ਅਤੇ ਇਹ ਮੌਜੂਦਾ ਵਾਧਾ ਇਸੇ ਮਹਿੰਗਾਈ ਦਰ ਦੇ ਆਧਾਰ ਤੇ ਕੀਤਾ ਗਿਆ ਹੈ। ਇਹ ਪ੍ਰਣਾਲੀ ਸਾਲ 2024 ਵਿੱਚ ਰੁਜ਼ਗਾਰ ਮਿਆਰ ਐਕਟ ਵਿੱਚ ਕੀਤੀਆਂ ਸੋਧਾਂ ਰਾਹੀਂ ਲਾਗੂ ਕੀਤੀ ਗਈ ਸੀ।
ਇਹ ਵਾਧਾ ਰਿਹਾਇਸ਼ੀ ਦੇਖਭਾਲ ਕਰਨ ਵਾਲਿਆਂ, ਘਰਾਂ ਵਿੱਚ ਰਹਿ ਕੇ ਸਪੋਰਟ ਕਰਨ ਵਾਲੇ ਕਾਮਿਆਂ, ਕੈਂਪ ਲੀਡਰਾਂ ਅਤੇ ਐਪ-ਆਧਾਰਿਤ ਗਿਗ ਵਰਕਰਾਂ ਤੇ ਵੀ ਬਰਾਬਰ ਲਾਗੂ ਹੋਵੇਗਾ। ਹੱਥਾਂ ਨਾਲ ਫਸਲ ਦੀ ਕਟਾਈ ਕਰਨ ਵਾਲੇ ਕਾਮਿਆਂ ਲਈ ਵੀ ਇਹ ਦਰਾਂ ਲਾਗੂ ਹੋਣਗੀਆਂ ਪਰ ਉਤਪਾਦਕਾਂ ਨੂੰ ਸੀਜ਼ਨ ਦੇ ਵਿਚਕਾਰ ਤਨਖਾਹ ਵਧਾਉਣ ਦੀ ਮਜਬੂਰੀ ਤੋਂ ਬਚਾਉਣ ਲਈ ਇਸ ਖੇਤਰ ਵਿੱਚ ਇਹ ਵਾਧਾ 31 ਦਸੰਬਰ ਤੋਂ ਪ੍ਰਭਾਵਸ਼ਾਲੀ ਹੋਵੇਗਾ।