0.1 C
Calgary
Monday, October 26, 2026

ਹੜਤਾਲ ਰੋਕਣ ਵਾਲੇ ਕਾਨੂੰਨ ਦੀ ਸਖਤ ਅਧਿਆਪਕਾਂ ਨੇ ਕੀਤੀ ਨਿੰਦਾ

ਕੈਲਗਰੀ, 2 ਜੂਨ (ਦੇਸ ਪੰਜਾਬ ਟਾਈਮਜ਼): ਕੈਨੇਡਾ ਭਰ ਵਿੱਚ 420000 ਤੋਂ ਵੱਧ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹਾਂ ਨੇ ਕਾਨੂੰਨੀ ਹੜਤਾਲਾਂ ਨੂੰ ਖਤਮ ਕਰਨ ਲਈ ਨੌਟਵਿਦਸਟੈਂਡਿੰਗ ਕਲਾਜ਼ ਦੀ ਵਰਤੋਂ ਕਰਨ ਦਾ ਸਖਤ ਵਿਰੋਧ ਕੀਤਾ ਹੈ। ਕੈਨੇਡੀਅਨ ਟੀਚਰਜ਼ ਫੈਡਰੇਸ਼ਨ ਦੇ ਪ੍ਰਧਾਨ ਕਲਿੰਟ ਜੌਹਨਸਟਨ ਅਤੇ ਅਲਬਰਟਾ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜੇਸਨ ਸ਼ਿਲਿੰਗ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅਪੀਲ ਕੀਤੀ ਹੈ ਕਿ ਕਾਮਿਆਂ ਦੇ ਹੜਤਾਲ ਕਰਨ ਦੇ ਅਧਿਕਾਰਾਂ ਨੂੰ ਸੀਮਤ ਕਰਨ ਵਾਲੀ ਇਸ ਧਾਰਾ ਦੀ ਸੂਬਾਈ ਵਰਤੋਂ ਨੂੰ ਭਵਿੱਖ ਲਈ ਰੱਦ ਕੀਤਾ ਜਾਵੇ। ਅਕਤੂਬਰ ਵਿੱਚ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਵਾਲੀ ਯੂਨਾਈਟਿਡ ਕੰਜ਼ਰਵੇਟਿਵ ਸਰਕਾਰ ਨੇ ਬਹੁਮਤ ਦੀ ਤਾਕਤ ਨਾਲ ਇਸ ਧਾਰਾ ਦੀ ਵਰਤੋਂ ਕਰਦਿਆਂ ਇੱਕ ਬਿੱਲ ਪਾਸ ਕੀਤਾ ਸੀ। ਇਸ ਨਾਲ ਪਬਲਿਕ ਸਕੂਲ ਅਧਿਆਪਕਾਂ ਦੀ ਤਿੰਨ ਹਫ਼ਤੇ ਲੰਬੀ ਹੜਤਾਲ ਖਤਮ ਕਰਵਾ ਦਿੱਤੀ ਗਈ ਸੀ ਜਿਸ ਕਾਰਨ 740000 ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਸੀ। ਬਿੱਲ ਪੇਸ਼ ਕਰਨ ਤੋਂ ਪਹਿਲਾਂ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਸੀ ਕਿ ਸਕੂਲਾਂ ਵਿੱਚ ਮਾਹੌਲ ਠੀਕ ਰੱਖਣ ਲਈ ਇਸ ਧਾਰਾ ਦੀ ਲੋੜ ਸੀ। ਇਹ ਧਾਰਾ ਚਾਰਟਰ ਦੇ ਅਧਿਕਾਰਾਂ ਨੂੰ ਰੱਦ ਕਰਦੀ ਹੈ ਅਤੇ ਕਾਨੂੰਨ ਨੂੰ ਪੰਜ ਸਾਲਾਂ ਤੱਕ ਅਦਾਲਤੀ ਚੁਣੌਤੀਆਂ ਤੋਂ ਬਚਾਉਂਦੀ ਹੈ। ਸਮਿਥ ਨੇ ਕਿਹਾ ਕਿ ਇਹ ਇੱਕ ਵੱਖਰੀ ਤਰ੍ਹਾਂ ਦੀ ਸਥਿਤੀ ਸੀ ਜਿੱਥੇ 51000 ਕਾਮੇ ਇੱਕੋ ਸਮੇਂ ਕੰਮ ਤੋਂ ਦੂਰ ਸਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News