0.1 C
Calgary
Monday, October 26, 2026

ਕੈਲਗਰੀ ਵਿੱਚ ਸਕੋਸ਼ੀਆ ਪਲੇਸ ਦੀ ਉਸਾਰੀ ਦਾ ਕੰਮ ਜ਼ੋਰਾਂ ਤੇ

ਕੈਲਗਰੀ, 2 ਜੂਨ (ਦੇਸ ਪੰਜਾਬ ਟਾਈਮਜ਼): ਕੈਲਗਰੀ ਦੇ ਸਟੈਂਪੀਡ ਪਾਰਕ ਨੇੜੇ ਸ਼ਹਿਰ ਦੀ ਨਵੀਂ ਪਛਾਣ ਬਣਨ ਜਾ ਰਹੇ ਸਕੋਸ਼ੀਆ ਪਲੇਸ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। 12 ਐਵੇਨਿਊ ਅਤੇ ਓਲੰਪਿਕ ਵੇਅ ਵਿਖੇ ਬਣ ਰਹੇ 1.2 ਬਿਲੀਅਨ ਡਾਲਰ ਦੇ ਇਵੈਂਟ ਸੈਂਟਰ ਪ੍ਰੋਜੈਕਟ ਦਾ ਅੱਧਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਪ੍ਰੋਜੈਕਟ ਦੇ ਸਾਲ 2027 ਤੱਕ ਪੂਰਾ ਹੋਣ ਦੀ ਪੂਰੀ ਉਮੀਦ ਹੈ। ਪ੍ਰੋਜੈਕਟ ਲੀਡ ਬੌਬ ਹੰਟਰ ਨੇ ਦੱਸਿਆ ਕਿ ਸਾਰਾ ਧਿਆਨ ਸਮੇਂ ਸਿਰ ਕੰਮ ਪੂਰਾ ਕਰਨ ਅਤੇ ਬਜਟ ਦੇ ਅੰਦਰ ਰਹਿਣ ਉੱਤੇ ਕੇਂਦਰਿਤ ਹੈ। ਸਾਲ 2026 ਦੇ ਪਹਿਲੇ ਪੰਜ ਮਹੀਨਿਆਂ ਦੀ ਰਿਪੋਰਟ ਅਨੁਸਾਰ ਇਹ ਪ੍ਰੋਜੈਕਟ ਬਿਲਕੁਲ ਸਹੀ ਦਿਸ਼ਾ ਵਿੱਚ ਜਾ ਰਿਹਾ ਹੈ। ਹਾਲਾਂਕਿ ਪਿਛਲੇ ਦਿਨੀਂ ਕੈਲਗਰੀ ਵਿੱਚ ਭਾਰੀ ਮੀਂਹ ਕਾਰਨ ਕਾਮਿਆਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਸਾਰੀ ਦਾ ਕੰਮ ਨਿਰੰਤਰ ਜਾਰੀ ਹੈ। ਮੌਜੂਦਾ ਸਮੇਂ ਸਾਈਟ ਉੱਤੇ ਲਗਭਗ 800 ਕਾਮੇ ਕੰਮ ਕਰ ਰਹੇ ਹਨ ਅਤੇ ਗਰਮੀਆਂ ਦੌਰਾਨ ਇਮਾਰਤ ਦਾ ਬਾਹਰੀ ਕੰਮ ਪੂਰਾ ਕਰਨ ਲਈ ਇਹ ਗਿਣਤੀ 1300 ਤੱਕ ਪਹੁੰਚਣ ਦੀ ਉਮੀਦ ਹੈ। ਬੁਨਿਆਦੀ ਢਾਂਚਾ ਅਤੇ ਯੋਜਨਾ ਕਮੇਟੀ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਹੁਣ ਤੱਕ ਪ੍ਰੋਜੈਕਟ ਬਜਟ ਦਾ 37.4 ਫੀਸਦੀ ਹਿੱਸਾ ਖਰਚ ਕੀਤਾ ਜਾ ਚੁੱਕਾ ਹੈ ਅਤੇ 95.4 ਫੀਸਦੀ ਕੰਮ ਦੇ ਠੇਕੇ ਦਿੱਤੇ ਜਾ ਚੁੱਕੇ ਹਨ। ਹੰਟਰ ਨੇ ਸਪੱਸ਼ਟ ਕੀਤਾ ਕਿ ਇੰਨੇ ਭਾਰੀ ਪ੍ਰੋਜੈਕਟ ਵਿੱਚ ਉਸਾਰੀ ਦੀ ਤਰਤੀਬ ਕਾਫੀ ਗੁੰਝਲਦਾਰ ਹੁੰਦੀ ਹੈ ਪਰ ਜ਼ਿਆਦਾਤਰ ਵਿੱਤੀ ਚੁਣੌਤੀਆਂ ਨੂੰ ਪਾਰ ਕਰ ਲਿਆ ਗਿਆ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News