ਕੈਲਗਰੀ, 2 ਜੂਨ (ਦੇਸ ਪੰਜਾਬ ਟਾਈਮਜ਼): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਫੈਡਰਲ ਸਰਕਾਰ ਅਮਰੀਕੀ ਰਾਜਦੂਤ ਪੀਟ ਹੋਇਕਸਟ੍ਰਾ ਨੂੰ ਦੇਸ਼ ਵਿੱਚੋਂ ਬਾਹਰ ਨਹੀਂ ਕੱਢੇਗੀ। ਇਹ ਮਾਮਲਾ ਉਦੋਂ ਭਖਿਆ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਕਹਿਣ ਵਾਲੀ ਵਿਵਾਦਗ੍ਰਸਤ ਟਿੱਪਣੀ ਕੀਤੀ। ਰਾਸ਼ਟਰਪਤੀ ਟਰੰਪ ਨੇ ਕੈਨੇਡਾ ਦੇ ਤਕਨੀਕੀ ਮੰਦੀ ਵਿੱਚ ਜਾਣ ਬਾਰੇ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਤੇ ਆਧਾਰਿਤ ਬਿਆਨ ਦਿੱਤਾ ਸੀ। ਇਸ ਬਿਆਨ ਨੂੰ ਅਮਰੀਕੀ ਰਾਜਦੂਤ ਵੱਲੋਂ ਅੱਗੇ ਸਾਂਝਾ ਕਰਨ ਨਾਲ ਸਿਆਸੀ ਤਾਪਮਾਨ ਹੋਰ ਵੀ ਵੱਧ ਗਿਆ। ਕਿਊਬਿਕ ਦੇ ਲੌਂਗੁਇਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਅਮਰੀਕਾ ਨਾਲ ਮਿਲ ਕੇ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਕੈਨੇਡਾ ਦਾ ਸਭ ਤੋਂ ਅਹਿਮ ਵਪਾਰਕ ਅਤੇ ਸੁਰੱਖਿਆ ਰਿਸ਼ਤਾ ਹੈ। ਇਸ ਲਈ ਮੌਜੂਦਾ ਪ੍ਰਸ਼ਾਸਨ ਨਾਲ ਕੰਮ ਕਰਨਾ ਜ਼ਰੂਰੀ ਹੈ। ਦੂਜੇ ਪਾਸੇ ਅਮਰੀਕੀ ਦੂਤਾਵਾਸ ਨੇ ਕਿਹਾ ਕਿ ਰਾਸ਼ਟਰਪਤੀ ਦੇ ਬਿਆਨਾਂ ਨੂੰ ਸਾਂਝਾ ਕਰਨਾ ਇੱਕ ਆਮ ਪ੍ਰਕਿਰਿਆ ਹੈ।
ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੌਲੀਏਵਰ ਨੇ ਟਰੰਪ ਦੀ ਟਿੱਪਣੀ ਨੂੰ ਬੇਤੁਕਾ ਕਰਾਰ ਦਿੱਤਾ ਅਤੇ ਕਿਹਾ ਕਿ ਅਜਿਹਾ ਕਦੇ ਨਹੀਂ ਹੋਵੇਗਾ। ਉਨ੍ਹਾਂ ਨੇ ਕੈਨੇਡੀਅਨਾਂ ਨੂੰ ਅਪੀਲ ਕੀਤੀ ਕਿ ਉਹ ਲਿਬਰਲ ਨੀਤੀਆਂ ਕਾਰਨ ਪੈਦਾ ਹੋਏ ਭੋਜਨ ਸੰਕਟ ਤੇ ਧਿਆਨ ਕੇਂਦਰਿਤ ਕਰਨ। ਫੈਡਰਲ ਸਰਕਾਰ ਤੋਂ ਹੋਇਕਸਟ੍ਰਾ ਨੂੰ ਦੇਸ਼ ਵਿੱਚੋਂ ਕੱਢਣ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਤੇ ਹੁਣ ਤੱਕ 14600 ਤੋਂ ਵੱਧ ਲੋਕ ਦਸਤਖਤ ਕਰ ਚੁੱਕੇ ਹਨ।