1 C
Calgary
Sunday, October 25, 2026

ਤਕਨੀਕੀ ਮੰਦੀ ਤੋਂ ਬਾਅਦ ਕੈਨੇਡਾ ਦੇ ਜੀਡੀਪੀ ਵਿਕਾਸ ਦਰ ਵਿੱਚ ਹੋਵੇਗਾ ਇਜ਼ਾਫਾ

ਕੈਲਗਰੀ, 4 ਜੂਨ (ਦੇਸ ਪੰਜਾਬ ਟਾਈਮਜ਼): ਪਿਛਲੇ ਹਫਤੇ ਕੈਨੇਡਾ ਦੀ ਆਰਥਿਕਤਾ ਦੇ ਤਕਨੀਕੀ ਮੰਦੀ ਵਿੱਚ ਜਾਣ ਦੀਆਂ ਖਬਰਾਂ ਤੋਂ ਬਾਅਦ ਓਈਸੀਡੀ ਵੱਲੋਂ ਜਾਰੀ ਕੀਤੇ ਗਏ ਨਵੇਂ ਆਉਟਲੁੱਕ ਨੇ ਕੁਝ ਰਾਹਤ ਦਿੱਤੀ ਹੈ। ਓਈਸੀਡੀ ਦੀ ਬੁੱਧਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਇਸ ਸਾਲ ਦੇ ਅਖੀਰ ਤੱਕ ਕੈਨੇਡਾ ਦੀ ਜੀਡੀਪੀ ਵਿਕਾਸ ਦਰ ਵਿੱਚ ਸੁਧਾਰ ਆਵੇਗਾ ਅਤੇ 2027 ਤੱਕ ਇਹ ਵਿਕਾਸ ਨਿਰੰਤਰ ਜਾਰੀ ਰਹੇਗਾ। ਰਿਪੋਰਟ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ 2026 ਦੇ ਅੰਤ ਤੱਕ ਕੈਨੇਡਾ ਦਾ ਜੀਡੀਪੀ ਵਿਕਾਸ 1.2 ਫੀਸਦੀ ਤੱਕ ਪਹੁੰਚ ਜਾਵੇਗਾ ਅਤੇ 2027 ਵਿੱਚ ਇਹ ਹੋਰ ਮਜ਼ਬੂਤ ਹੋ ਕੇ 1.7 ਫੀਸਦੀ ਤੱਕ ਜਾਵੇਗਾ। ਇਹ ਸੁਧਾਰ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਟੈਰਿਫਾਂ ਦੇ ਝਟਕੇ ਤੋਂ ਬਾਅਦ ਆਵੇਗਾ। ਰਿਪੋਰਟ ਮੁਤਾਬਕ ਘਰੇਲੂ ਖਪਤ ਅਤੇ ਰੱਖਿਆ ਤੇ ਬੁਨਿਆਦੀ ਢਾਂਚੇ ਉੱਤੇ ਸਰਕਾਰੀ ਖਰਚੇ ਆਰਥਿਕ ਵਿਕਾਸ ਨੂੰ ਸਹਾਰਾ ਦੇਣਗੇ ਜਦਕਿ ਵਪਾਰਕ ਨਿਵੇਸ਼ ਹੌਲੀ ਹੌਲੀ ਠੀਕ ਹੋਵੇਗਾ। ਕੈਨੇਡਾ ਦਾ ਊਰਜਾ ਨਿਰਯਾਤਕ ਹੋਣਾ ਵੀ ਅਗਲੇ ਦੋ ਸਾਲਾਂ ਵਿੱਚ ਨਿਰਯਾਤ ਵਧਾਉਣ ਵਿੱਚ ਮਦਦ ਕਰੇਗਾ। ਮੱਧ ਪੂਰਬ ਦੇ ਟਕਰਾਅ ਕਾਰਨ ਊਰਜਾ ਦੀਆਂ ਵਧੀਆਂ ਕੀਮਤਾਂ ਦਾ ਲਾਭ ਕੈਨੇਡੀਅਨ ਨਿਰਯਾਤਕਾਂ ਨੂੰ ਮਿਲਣ ਦੀ ਸੰਭਾਵਨਾ ਹੈ। ਭਾਵੇਂ ਥੋੜ੍ਹੇ ਸਮੇਂ ਲਈ ਮਹਿੰਗਾਈ ਵੱਧ ਸਕਦੀ ਹੈ ਪਰ ਲੰਬੇ ਸਮੇਂ ਵਿੱਚ ਇਹ ਬੈਂਕ ਆਫ ਕੈਨੇਡਾ ਦੇ 2 ਫੀਸਦੀ ਦੇ ਟੀਚੇ ਤੱਕ ਵਾਪਸ ਆ ਜਾਵੇਗੀ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News