0.1 C
Calgary
Monday, October 26, 2026

ਕੈਨੇਡਾ ਵਿੱਚ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ, ਮਈ ਮਹੀਨੇ ਦੌਰਾਨ 88,000 ਨਵੀਆਂ ਨੌਕਰੀਆਂ ਪੈਦਾ ਹੋਈਆਂ

ਕੈਲਗਰੀ, 6 ਜੂਨ (ਦੇਸ ਪੰਜਾਬ ਟਾਈਮਜ਼):
ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਅਰਥਚਾਰੇ ਵਿੱਚ ਮਈ ਮਹੀਨੇ ਦੌਰਾਨ 88,000 ਨਵੀਆਂ ਨੌਕਰੀਆਂ ਦਾ ਵਾਧਾ ਹੋਇਆ ਹੈ। ਇਸ ਅਚਾਨਕ ਹੋਏ ਵਾਧੇ ਨੇ ਸਾਲ ਦੀ ਸ਼ੁਰੂਆਤ ਤੋਂ ਰੁਜ਼ਗਾਰ ਵਿੱਚ ਆਈ ਗਿਰਾਵਟ ਨੂੰ ਕੁਝ ਹੱਦ ਤੱਕ ਘੱਟ ਕੀਤਾ ਹੈ। ਏਜੰਸੀ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਦਰ ਅਪ੍ਰੈਲ ਦੇ 6.9 ਫੀਸਦੀ ਤੋਂ ਘਟ ਕੇ 6.6 ਫੀਸਦੀ ਉੱਤੇ ਆ ਗਈ ਹੈ। ਅੰਕੜਿਆਂ ਮੁਤਾਬਕ ਵੱਖ-ਵੱਖ ਸਨਅਤਾਂ ਵਿੱਚ ਰੁਜ਼ਗਾਰ ਦੇ ਮੌਕੇ ਵਧੇ ਹਨ ਅਤੇ ਜ਼ਿਆਦਾਤਰ ਵਾਧਾ ਫੁੱਲ ਟਾਈਮ ਨੌਕਰੀਆਂ ਵਿੱਚ ਦੇਖਣ ਨੂੰ ਮਿਲਿਆ ਹੈ। ਨਿਰਮਾਣ ਖੇਤਰ ਵਿੱਚ ਸਭ ਤੋਂ ਜ਼ਿਆਦਾ 27,000 ਨੌਕਰੀਆਂ ਪੈਦਾ ਹੋਈਆਂ ਹਨ। ਦੂਜੇ ਪਾਸੇ ਥੋਕ ਅਤੇ ਪ੍ਰਚੂਨ ਵਪਾਰ ਖੇਤਰ ਵਿੱਚ 35,000 ਅਸਾਮੀਆਂ ਖਤਮ ਹੋਈਆਂ ਹਨ। ਮਾਹਿਰਾਂ ਨੇ ਮਈ ਦੀ ਰਿਪੋਰਟ ਵਿੱਚ ਸਿਰਫ਼ 10,000 ਨੌਕਰੀਆਂ ਦੇ ਵਾਧੇ ਦੀ ਉਮੀਦ ਜਤਾਈ ਸੀ ਪਰ ਨਤੀਜੇ ਇਸ ਤੋਂ ਕਿਤੇ ਬਿਹਤਰ ਰਹੇ ਹਨ। ਸਟੈਟਕੈਨ ਨੇ ਇਹ ਵੀ ਦੱਸਿਆ ਕਿ 15 ਤੋਂ 24 ਸਾਲ ਤੱਕ ਦੇ ਨੌਜਵਾਨ ਕਾਮਿਆਂ ਲਈ ਫੁੱਲ ਟਾਈਮ ਨੌਕਰੀਆਂ ਵਿੱਚ ਕਾਫੀ ਸੁਧਾਰ ਆਇਆ ਹੈ। ਸਾਲ 2025 ਦੇ ਮੁਕਾਬਲੇ ਇਸ ਸਾਲ ਗਰਮੀਆਂ ਦੀਆਂ ਨੌਕਰੀਆਂ ਦੇ ਸੀਜ਼ਨ ਦੀ ਸ਼ੁਰੂਆਤ ਨੌਜਵਾਨਾਂ ਲਈ ਬਹੁਤ ਵਧੀਆ ਰਹੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News