0.1 C
Calgary
Monday, October 26, 2026

ਕੈਨੇਡੀਅਨਾਂ ਦੇ ਖਾਤਿਆਂ ਵਿੱਚ ਅੱਜ ਤੋਂ ਆਵੇਗਾ ਗ੍ਰੋਸਰੀਜ਼ ਐਂਡ ਐਸੈਂਸ਼ੀਅਲਸ ਬੈਨੀਫਿਟ

ਕੈਲਗਰੀ, 6 ਜੂਨ (ਦੇਸ ਪੰਜਾਬ ਟਾਈਮਜ਼):
ਫੈਡਰਲ ਸਰਕਾਰ ਦਾ ਮਹਿੰਗਾਈ ਤੋਂ ਰਾਹਤ ਦੇਣ ਵਾਲਾ ਮੁੱਖ ਵਿੱਤੀ ਲਾਭ ਅੱਜ ਤੋਂ ਯੋਗ ਕੈਨੇਡੀਅਨਾਂ ਦੇ ਬੈਂਕ ਖਾਤਿਆਂ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ। ਪ੍ਰਧਾਨ ਮੰਤਰੀ ਮਾਰਕ ਕਾਰਨੇ ਵੱਲੋਂ ਜਨਵਰੀ ਵਿੱਚ ਕੀਤੇ ਗਏ ਐਲਾਨ ਅਨੁਸਾਰ ਕੈਨੇਡਾ ਗ੍ਰੋਸਰੀਜ਼ ਐਂਡ ਐਸੈਂਸ਼ੀਅਲਸ ਬੈਨੀਫਿਟ ਦੀਆਂ ਵਾਧੂ ਅਦਾਇਗੀਆਂ ਅੱਜ ਤੋਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਪ੍ਰੋਗਰਾਮ ਨੂੰ ਪਹਿਲਾਂ ਜੀਐਸਟੀ ਜਾਂ ਐਚਐਸਟੀ ਕ੍ਰੈਡਿਟ ਕਿਹਾ ਜਾਂਦਾ ਸੀ ਜੋ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਮਹਿੰਗਾਈ ਨਾਲ ਨਜਿੱਠਣ ਲਈ ਹਰ ਤਿਮਾਹੀ ਵਿੱਚ ਦਿੱਤਾ ਜਾਂਦਾ ਹੈ। ਲਗਭਗ 12 ਮਿਲੀਅਨ ਕੈਨੇਡੀਅਨ ਇਸ ਇੱਕ ਵਾਰ ਮਿਲਣ ਵਾਲੇ ਲਾਭ ਲਈ ਯੋਗ ਹਨ ਅਤੇ ਇਹ ਰਕਮ ਪਰਿਵਾਰ ਦੇ ਆਕਾਰ ਉੱਤੇ ਨਿਰਭਰ ਕਰੇਗੀ। ਬਿਨਾਂ ਬੱਚਿਆਂ ਵਾਲੇ ਇਕੱਲੇ ਬਾਲਗ ਨੂੰ 267 ਡਾਲਰ ਅਤੇ ਦੋ ਬੱਚਿਆਂ ਵਾਲੇ ਜੋੜੇ ਨੂੰ ਵੱਧ ਤੋਂ ਵੱਧ 533 ਡਾਲਰ ਮਿਲਣਗੇ। ਇਹ ਇੱਕਮੁਸ਼ਤ ਭੁਗਤਾਨ ਸਾਲਾਨਾ ਲਾਭ ਦਾ 50 ਫੀਸਦੀ ਹੈ। ਇਸ ਤੋਂ ਇਲਾਵਾ ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਨਿਯਮਤ ਤਿਮਾਹੀ ਅਦਾਇਗੀਆਂ ਵਿੱਚ ਵੀ ਅਗਲੇ ਪੰਜ ਸਾਲਾਂ ਲਈ 25 ਫੀਸਦੀ ਦਾ ਵਾਧਾ ਕੀਤਾ ਜਾਵੇਗਾ। ਸਾਲ 2024 ਦੀ ਟੈਕਸ ਰਿਟਰਨ ਦੇ ਆਧਾਰ ਉੱਤੇ ਆਮਦਨ ਹੱਦ ਨੂੰ ਪੂਰਾ ਕਰਨ ਵਾਲੇ ਨਾਗਰਿਕਾਂ ਨੂੰ ਇਹ ਲਾਭ ਆਪਣੇ ਆਪ ਸਿੱਧੇ ਬੈਂਕ ਖਾਤੇ ਜਾਂ ਡਾਕ ਰਾਹੀਂ ਪ੍ਰਾਪਤ ਹੋਵੇਗਾ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News