0.1 C
Calgary
Monday, October 26, 2026

ਕੈਲਗਰੀ ਐਲ.ਆਰ.ਟੀ. ਨੂੰ ਹਵਾਈ ਅੱਡਿਆਂ ਨਾਲ ਜੋੜਨ ਦੀ ਤਿਆਰੀ

ਕੈਲਗਰੀ, 6 ਜੂਨ (ਦੇਸ ਪੰਜਾਬ ਟਾਈਮਜ਼):
ਅਲਬਰਟਾ ਸਰਕਾਰ ਕੈਲਗਰੀ ਅਤੇ ਐਡਮੰਟਨ ਦੇ ਐਲਆਰਟੀ ਸਿਸਟਮ ਨੂੰ ਸਿੱਧਾ ਅੰਤਰਰਾਸ਼ਟਰੀ ਹਵਾਈ ਅੱਡਿਆਂ ਨਾਲ ਜੋੜਨ ਦੀਆਂ ਸੰਭਾਵਨਾਵਾਂ ਉੱਤੇ ਵਿਚਾਰ ਕਰ ਰਹੀ ਹੈ। ਇਸ ਯੋਜਨਾ ਨੂੰ ਅੱਗੇ ਵਧਾਉਣ ਲਈ ਸੂਬੇ ਦੇ ਨਵੇਂ ਮੁਕੰਮਲ ਹੋਏ ਲੰਬੇ ਸਮੇਂ ਦੇ ਪੈਸੇਂਜਰ ਰੇਲ ਮਾਸਟਰ ਪਲਾਨ ਤਹਿਤ 15 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਯੋਜਨਾ ਵਿੱਚ ਐਡਮੰਟਨ ਤੋਂ ਰੈੱਡ ਡੀਅਰ ਹੁੰਦੇ ਹੋਏ ਕੈਲਗਰੀ ਤੱਕ ਹਾਈ ਸਪੀਡ ਰੇਲ ਅਤੇ ਕੈਲਗਰੀ ਤੋਂ ਬੈਨਫ ਤੱਕ ਉੱਚ ਰਫਤਾਰ ਵਾਲੀ ਰੇਲ ਸੇਵਾ ਸ਼ਾਮਲ ਹੈ। ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਹਰ 20 ਮਿੰਟ ਬਾਅਦ ਰੇਲ ਸੇਵਾ ਮੁਹੱਈਆ ਕਰਵਾਉਣ ਦਾ ਪ੍ਰਸਤਾਵ ਹੈ ਅਤੇ ਅਜਿਹੀਆਂ ਹੀ ਸਹੂਲਤਾਂ ਐਡਮੰਟਨ ਅੰਤਰਰਾਸ਼ਟਰੀ ਹਵਾਈ ਅੱਡੇ ਸਮੇਤ ਏਅਰਡਰੀ ਅਤੇ ਸੇਂਟ ਅਲਬਰਟ ਲਈ ਵੀ ਵਿਚਾਰੀਆਂ ਜਾ ਰਹੀਆਂ ਹਨ। ਟਰਾਂਸਪੋਰਟ ਮੰਤਰੀ ਡੇਵਿਨ ਡਰੀਸ਼ਨ ਨੇ ਕਿਹਾ ਕਿ ਸ਼ੁਰੂਆਤੀ ਕੰਮ ਇਨ੍ਹਾਂ ਕਨੈਕਸ਼ਨਾਂ ਉੱਤੇ ਕੇਂਦਰਿਤ ਹੋਵੇਗਾ ਤਾਂ ਜੋ ਲੋਕਾਂ ਦਾ ਸਫਰ ਆਸਾਨ ਬਣਾਇਆ ਜਾ ਸਕੇ। ਪ੍ਰੀਮੀਅਰ ਡੈਨੀਅਲ ਸਮਿੱਥ ਦੀ ਸਰਕਾਰ ਨੇ ਲਗਭਗ ਦੋ ਸਾਲ ਪਹਿਲਾਂ ਆਬਾਦੀ ਦੇ ਵਾਧੇ ਅਤੇ ਹਾਈਵੇਅ ਉੱਤੇ ਭੀੜ ਕਾਰਨ ਮਹੱਤਵਪੂਰਨ ਰੇਲ ਵਿਕਾਸ ਦਾ ਇਰਾਦਾ ਜ਼ਾਹਰ ਕੀਤਾ ਸੀ। ਮੌਜੂਦਾ ਸਮੇਂ ਸੂਬੇ ਵਿੱਚ ਯਾਤਰੀ ਰੇਲ ਸੇਵਾ ਸਿਰਫ ਸੈਰ ਸਪਾਟੇ ਤੱਕ ਹੀ ਸੀਮਤ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News