1 C
Calgary
Sunday, October 25, 2026

ਦੇਸ਼ ਦੀ ਜੀਡੀਪੀ ਵਿੱਚ ਲਗਾਤਾਰ ਦੂਜੀ ਤਿਮਾਹੀ ਦੌਰਾਨ ਗਿਰਾਵਟ ਤੇ ਵਿਰੋਧੀ ਧਿਰ ਨੇ ਘੇਰੀ ਸਰਕਾਰ

ਹਾਲ ਹੀ ਵਿੱਚ ਜਾਰੀ ਹੋਈਆਂ ਜੀਡੀਪੀ ਰਿਪੋਰਟਾਂ ਵਿੱਚ ਦੇਸ਼ ਦੇ ਤਕਨੀਕੀ ਮੰਦਵਾੜੇ (ਟੈਕਨੀਕਲ ਰਿਸੈਸ਼ਨ) ਵਿੱਚ ਜਾਣ ਦੇ ਸੰਕੇਤਾਂ ਦੇ ਬਾਵਜੂਦ, ਬੈਂਕ ਆਫ ਕੈਨੇਡਾ ਅਤੇ ਕਈ ਪ੍ਰਮੁੱਖ ਅਰਥਸ਼ਾਸਤਰੀ ਅਜੇ ਇਸਨੂੰ ਰਸਮੀ ਤੌਰ ਤੇ ਮੰਦਵਾੜਾ ਐਲਾਨਣ ਲਈ ਤਿਆਰ ਨਹੀਂ ਹਨ।
ਕੇਂਦਰੀ ਬੈਂਕ ਦੀ ਸੀਨੀਅਰ ਡਿਪਟੀ ਗਵਰਨਰ ਕੈਰੋਲਿਨ ਰੌਜਰਜ਼ ਨੇ ਹਾਊਸ ਆਫ ਕਾਮਨਜ਼ ਦੀ ਕਮੇਟੀ ਸਾਹਮਣੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਕਿਸੇ ਇੱਕ ਆਰਥਿਕ ਸੂਚਕ ਨੂੰ ਬਹੁਤ ਜ਼ਿਆਦਾ ਮਹੱਤਵ ਨਹੀਂ ਦੇਣਾ ਚਾਹੀਦਾ। ਕਈ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਮੌਜੂਦਾ ਆਰਥਿਕ ਸੁਸਤੀ ਇੰਨੀ ਡੂੰਘੀ ਜਾਂ ਵਿਆਪਕ ਨਹੀਂ ਹੈ ਕਿ ਇਸਨੂੰ ਪੂਰਨ ਮੰਦਵਾੜਾ ਕਿਹਾ ਜਾ ਸਕੇ।
ਬੈਂਕ ਆਫ ਮੌਂਟਰੀਅਲ ਦੇ ਮੁੱਖ ਅਰਥਸ਼ਾਸਤਰੀ ਡੱਗ ਪੋਰਟਰ ਨੇ ਗਾਹਕਾਂ ਨੂੰ ਭੇਜੇ ਨੋਟ ਵਿੱਚ ਲਿਖਿਆ ਹੈ ਕਿ ਭਾਵੇਂ ਇਸ ਵਿਸ਼ੇ ਤੇ ਬਹਿਸ ਚੱਲ ਰਹੀ ਹੈ, ਪਰ ਇਹ ਸਪੱਸ਼ਟ ਹੈ ਕਿ ਚੱਲ ਰਹੇ ਵਪਾਰਕ ਟਕਰਾਅ ਕਾਰਨ ਪਿਛਲੇ ਇੱਕ ਸਾਲ ਵਿੱਚ ਆਰਥਿਕ ਵਿਕਾਸ ਕਾਫ਼ੀ ਪ੍ਰਭਾਵਿਤ ਹੋਇਆ ਹੈ। ਦੂਜੇ ਪਾਸੇ, ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੌਲੀਏਵਰ ਨੇ ਹਾਊਸ ਆਫ ਕਾਮਨਜ਼ ਵਿੱਚ ਸਰਕਾਰ ਨੂੰ ਘੇਰਦਿਆਂ ਸਵਾਲ ਚੁੱਕਿਆ ਕਿ ਜੀ7 ਦੇਸ਼ਾਂ ਵਿੱਚੋਂ ਸਿਰਫ਼ ਕੈਨੇਡਾ ਦੀ ਆਰਥਿਕਤਾ ਹੀ ਕਿਉਂ ਸੁੰਗੜ ਰਹੀ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸੰਸਦ ਵਿੱਚ ਗੈਰ-ਹਾਜ਼ਰੀ ਤੇ ਵੀ ਤਿੱਖੇ ਨਿਸ਼ਾਨੇ ਸਾਧੇ।
ਆਮ ਤੌਰ ਤੇ ਜੀਡੀਪੀ ਵਿੱਚ ਲਗਾਤਾਰ ਦੂਜੀ ਤਿਮਾਹੀ ਦੌਰਾਨ ਹੋਣ ਵਾਲੀ ਗਿਰਾਵਟ ਨੂੰ ਤਕਨੀਕੀ ਮੰਦਵਾੜਾ ਮੰਨਿਆ ਜਾਂਦਾ ਹੈ। ਸਾਲ 2025 ਦੇ ਆਖਰੀ ਤਿੰਨ ਮਹੀਨਿਆਂ ਵਿੱਚ ਜੀਡੀਪੀ ਵਿੱਚ ਸਾਲਾਨਾ ਦਰ ਤੇ ਇੱਕ ਫੀਸਦੀ ਦੀ ਗਿਰਾਵਟ ਆਈ ਸੀ, ਅਤੇ 2026 ਦੀ ਪਹਿਲੀ ਤਿਮਾਹੀ ਵਿੱਚ ਇਹ 0.1 ਫੀਸਦੀ ਹੇਠਾਂ ਡਿੱਗੀ ਹੈ। ਡਿਪਟੀ ਗਵਰਨਰ ਰੌਜਰਜ਼ ਅਨੁਸਾਰ, ਇਹ ਅੰਕੜੇ ਸਿਰਫ਼ ਇੱਕ ਪਰਿਭਾਸ਼ਾ ਨੂੰ ਪੂਰਾ ਕਰਦੇ ਹਨ, ਪਰ ਦੇਸ਼ ਦੀ ਅਸਲ ਆਰਥਿਕ ਸਿਹਤ ਦਾ ਸਹੀ ਅੰਦਾਜ਼ਾ ਲਗਾਉਣ ਲਈ ਰੁਜ਼ਗਾਰ ਅਤੇ ਹੋਰਨਾਂ ਪਹਿਲੂਆਂ ਨੂੰ ਵੀ ਦੇਖਣਾ ਜ਼ਰੂਰੀ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News