1 C
Calgary
Sunday, October 25, 2026

ਅਲਬਰਟਾ ਰਾਇਸ਼ੁਮਾਰੀ ਲਈ 60000 ਕਾਮਿਆਂ ਦੀ ਹੋਵੇਗੀ ਭਰਤੀ, ਚੋਣ ਵਿਭਾਗ ਨੇ ਸ਼ੁਰੂ ਕੀਤੀ ਮੁਹਿੰਮ

ਕੈਲਗਰੀ, 7 ਜੂਨ (ਦੇਸ ਪੰਜਾਬ ਟਾਈਮਜ਼): ਅਲਬਰਟਾ ਵਿੱਚ 19 ਅਕਤੂਬਰ ਨੂੰ ਹੋਣ ਵਾਲੀ ਰਾਇਸ਼ੁਮਾਰੀ ਲਈ ਚੋਣ ਵਿਭਾਗ ਨੇ ਤਿਆਰੀਆਂ ਖਿੱਚ ਲਈਆਂ ਹਨ। ਇਲੈਕਸ਼ਨਜ਼ ਅਲਬਰਟਾ ਵੱਲੋਂ ਚੋਣ ਵਾਲੇ ਦਿਨ ਅਤੇ ਵੋਟਾਂ ਦੀ ਗਿਣਤੀ ਲਈ ਘੱਟੋ-ਘੱਟ 60000 ਕਾਮਿਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਅਹੁਦਿਆਂ ਵਿੱਚ ਚੋਣ ਅਧਿਕਾਰੀ, ਗਿਣਤੀ ਅਧਿਕਾਰੀ, ਸਾਈਟ ਸੁਪਰਵਾਈਜ਼ਰ ਅਤੇ ਬੈਲਟ ਬਾਕਸ ਕਲਰਕ ਸ਼ਾਮਲ ਹਨ ਜਿਨ੍ਹਾਂ ਨੂੰ ਇਸ ਕੰਮ ਲਈ ਬਕਾਇਦਾ ਤਨਖਾਹ ਦਿੱਤੀ ਜਾਵੇਗੀ। ਇਲੈਕਸ਼ਨਜ਼ ਅਲਬਰਟਾ ਨੇ ਇਸ ਨੂੰ ਸੂਬੇ ਦੇ ਇਤਿਹਾਸ ਦੀ ਸਭ ਤੋਂ ਅਹਿਮ ਚੋਣ ਵਰਕਰ ਭਰਤੀ ਮੁਹਿੰਮ ਕਰਾਰ ਦਿੱਤਾ ਹੈ। ਮੁੱਖ ਚੋਣ ਅਧਿਕਾਰੀ ਗੋਰਡਨ ਮੈਕਲਿਊਰ ਨੇ ਦੱਸਿਆ ਕਿ ਇਹ ਰਾਇਸ਼ੁਮਾਰੀ ਇੱਕ ਬਹੁਤ ਅਹਿਮ ਕਾਰਜ ਹੈ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਸਭ ਦੇ ਸਹਿਯੋਗ ਦੀ ਲੋੜ ਹੈ। ਇਸ ਵਾਰ ਲੋਕ 10 ਸਵਾਲਾਂ ਉੱਤੇ ਵੋਟ ਪਾਉਣਗੇ ਜਿਸ ਕਾਰਨ 45 ਮਿਲੀਅਨ ਬੈਲਟ ਪੇਪਰ ਛਾਪਣ ਦੀ ਲੋੜ ਪਵੇਗੀ। ਇਸ ਦੇ ਮੁਕਾਬਲੇ 2023 ਦੀਆਂ ਸੂਬਾਈ ਚੋਣਾਂ ਵਿੱਚ ਸਿਰਫ਼ 1.8 ਮਿਲੀਅਨ ਵੋਟਾਂ ਪਈਆਂ ਸਨ। ਮੈਕਲਿਊਰ ਨੇ ਪੇਂਡੂ ਖੇਤਰ ਦੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਘੱਟੋ-ਘੱਟ 16 ਸਾਲ ਦੇ ਯੋਗ ਨਾਗਰਿਕ ਇਸ ਲਈ ਅਰਜ਼ੀ ਦੇ ਸਕਦੇ ਹਨ। ਚੁਣੇ ਗਏ ਉਮੀਦਵਾਰਾਂ ਨੂੰ ਜੁਲਾਈ ਦੇ ਅੱਧ ਵਿੱਚ ਸੂਚਿਤ ਕੀਤਾ ਜਾਵੇਗਾ ਅਤੇ ਕੁਝ ਅਹੁਦਿਆਂ ਉੱਤੇ ਕੰਮ 13 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ। ਪ੍ਰੀਮੀਅਰ ਡੈਨੀਅਲ ਸਮਿਥ ਨੇ ਐਲਾਨ ਕੀਤਾ ਹੈ ਕਿ ਇਸ ਰਾਇਸ਼ੁਮਾਰੀ ਰਾਹੀਂ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਉਹ ਕੈਨੇਡਾ ਦਾ ਹਿੱਸਾ ਰਹਿਣਾ ਚਾਹੁੰਦੇ ਹਨ ਜਾਂ ਵੱਖ ਹੋਣਾ ਚਾਹੁੰਦੇ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News