0.1 C
Calgary
Monday, October 26, 2026

ਕੈਲਗਰੀ ਪ੍ਰਸ਼ਾਸਨ ਲਈ ਨਵੀਂ ਮੁਸੀਬਤ, ਲਗਾਤਾਰ ਫੈਲ ਰਿਹਾ ਹੈ ਸੜਕ ਵਿੱਚ ਪਿਆ ਖੱਡਾ

ਕੈਲਗਰੀ, 7 ਜੂਨ (ਦੇਸ ਪੰਜਾਬ ਟਾਈਮਜ਼): ਕੈਲਗਰੀ ਦੇ ਕੋਚ ਹਿੱਲ ਇਲਾਕੇ ਵਿੱਚ ਪਾਣੀ ਦੀ ਮੁੱਖ ਪਾਈਪ ਫਟਣ ਤੋਂ ਲਗਭਗ 2 ਹਫ਼ਤਿਆਂ ਬਾਅਦ ਵੀ ਸੜਕ ਧੱਸਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਚ ਹਿੱਲ ਰੋਡ ਉੱਤੇ 26 ਮਈ ਨੂੰ ਪਾਣੀ ਦੀ ਪਾਈਪ ਫਟਣ ਮਗਰੋਂ ਸੜਕ ਵਿੱਚ ਇੱਕ ਵਿਸ਼ਾਲ ਖੱਡਾ ਬਣ ਗਿਆ ਸੀ। ਸੜਕ ਉੱਤੇ ਪਾਣੀ ਭਰਨ ਕਾਰਨ ਭਾਰੀ ਨੁਕਸਾਨ ਹੋਇਆ ਹੈ ਅਤੇ ਮੁਰੰਮਤ ਦੇ ਕੰਮ ਵਿੱਚ ਆ ਰਹੀਆਂ ਅੜਚਣਾਂ ਕਰਕੇ ਇਹ ਖੱਡਾ ਲਗਾਤਾਰ ਫੈਲ ਰਿਹਾ ਹੈ। ਚਸ਼ਮਦੀਦਾਂ ਅਨੁਸਾਰ ਪਾਈਪ ਫਟਣ ਵੇਲੇ ਪਾਣੀ ਬਹੁਤ ਤੇਜ਼ੀ ਨਾਲ ਬਾਹਰ ਆਇਆ ਸੀ। ਇਲਾਕਾ ਨਿਵਾਸੀ ਕੈਰਨ ਲਾਸਕੂ ਨੇ ਦੱਸਿਆ ਕਿ ਇਹ ਖੱਡਾ ਰੋਜ਼ਾਨਾ ਫੈਲ ਰਿਹਾ ਹੈ ਅਤੇ ਜੇਕਰ ਇਹ ਫੁੱਟਪਾਥ ਤੱਕ ਪਹੁੰਚ ਗਿਆ ਤਾਂ ਲੋਕ ਆਪਣੇ ਘਰਾਂ ਵਿੱਚ ਹੀ ਫਸ ਜਾਣਗੇ। ਘਟਨਾ ਤੋਂ ਬਾਅਦ ਲਗਭਗ 4 ਦਿਨਾਂ ਤੱਕ ਲੋਕਾਂ ਨੂੰ ਪਾਣੀ ਦੀ ਸਪਲਾਈ ਤੋਂ ਵਾਂਝੇ ਰਹਿਣਾ ਪਿਆ। ਲਾਸਕੂ ਅਨੁਸਾਰ ਸ਼ਹਿਰ ਦੇ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜ਼ਮੀਨ ਹੋਰ ਧੱਸੀ ਤਾਂ ਪੂਰੇ ਰਸਤੇ ਨੂੰ ਬੰਦ ਕਰਨਾ ਪੈ ਸਕਦਾ ਹੈ। ਕੈਲਗਰੀ ਪ੍ਰਸ਼ਾਸਨ ਨੇ ਦੱਸਿਆ ਕਿ ਮੁਰੰਮਤ ਕਰਨ ਵਾਲੀ ਟੀਮ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਇੱਕ ਵਧੇਰੇ ਗਿਣਤੀ ਵਾਲੀ ਟੀਮ ਤੈਨਾਤ ਕੀਤੀ ਗਈ ਹੈ ਅਤੇ ਉਮੀਦ ਹੈ ਕਿ ਮੁਰੰਮਤ ਦਾ ਕੰਮ ਇਸ ਹਫ਼ਤੇ ਦੇ ਸ਼ੁਰੂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਸੜਕ ਨੂੰ ਮੁੜ ਬਹਾਲ ਕਰਨ ਦਾ ਕੰਮ ਕੀਤਾ ਜਾਵੇਗਾ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
broken clouds
-0.8 ° C
-0.8 °
-0.8 °
86 %
3.3kmh
82 %
Mon
4 °
Tue
4 °
Wed
1 °
Thu
-3 °
Fri
-5 °

Latest News