1 C
Calgary
Sunday, October 25, 2026

ਫੀਫਾ ਫੈਨ ਫੈਸਟੀਵਲ ਦਾ ਆਗਾਜ਼ ਅੱਜ ਕੈਨੇਡਾ ‘ਚ ਤਿਆਰੀਆਂ ਮੁਕੰਮਲ

ਕੈਲਗਰੀ, 11 ਜੂਨ (ਦੇਸ ਪੰਜਾਬ ਟਾਈਮਜ਼): ਉੱਤਰੀ ਅਮਰੀਕਾ ਵਿੱਚ 39 ਦਿਨਾਂ ਤੱਕ ਚੱਲਣ ਵਾਲੇ ਫੀਫਾ ਵਿਸ਼ਵ ਕੱਪ 2026 ਦਾ ਆਗਾਜ਼ 11 ਜੂਨ ਤੋਂ ਹੋ ਰਿਹਾ ਹੈ। ਇਸੇ ਦਿਨ ਵੈਨਕੂਵਰ ਦੇ ਪੀਐਨਈ ਫੇਅਰਗਰਾਊਂਡਸ ਵਿਖੇ 28 ਦਿਨਾਂ ਦਾ ਫੀਫਾ ਫੈਨ ਫੈਸਟੀਵਲ ਵੀ ਸ਼ੁਰੂ ਹੋਵੇਗਾ। ਹੋਸਟ ਕਮੇਟੀ ਦੀ ਮੁਖੀ ਜੈਸੀ ਐਡਕਾਕ ਅਨੁਸਾਰ ਸ਼ਹਿਰ ਇਸ ਖੇਡ ਸਮਾਗਮ ਲਈ ਪੂਰੀ ਤਰ੍ਹਾਂ ਤਿਆਰ ਹੈ। ਬੀਸੀ ਪਲੇਸ ਸਟੇਡੀਅਮ ਵਿੱਚ ਪਹਿਲਾ ਮੈਚ 13 ਜੂਨ ਨੂੰ ਆਸਟ੍ਰੇਲੀਆ ਅਤੇ ਤੁਰਕੀ ਵਿਚਕਾਰ ਹੋਵੇਗਾ। ਗਰੁੱਪ ਸਟੇਜ ਵਿੱਚ ਆਸਟ੍ਰੇਲੀਆ, ਤੁਰਕੀ, ਕਤਰ, ਨਿਊਜ਼ੀਲੈਂਡ, ਮਿਸਰ, ਸਵਿਟਜ਼ਰਲੈਂਡ, ਬੈਲਜੀਅਮ ਅਤੇ ਕੈਨੇਡਾ ਦੀਆਂ ਟੀਮਾਂ ਵੈਨਕੂਵਰ ਖੇਡਣਗੀਆਂ। ਇਹ ਟੂਰਨਾਮੈਂਟ 3 ਦੇਸ਼ਾਂ ਦੇ 16 ਸ਼ਹਿਰਾਂ ਵਿੱਚ ਖੇਡਿਆ ਜਾਵੇਗਾ। ਸੈਲਾਨੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਕਮੇਟੀ ਟੋਰਾਂਟੋ ਅਤੇ ਸਿਆਟਲ ਨਾਲ ਮਿਲ ਕੇ ਕੰਮ ਕਰ ਰਹੀ ਹੈ। ਅੰਤਰਰਾਸ਼ਟਰੀ ਸੈਲਾਨੀ ਵੈਨਕੂਵਰ ਦੇ 7 ਅਤੇ ਸਿਆਟਲ ਦੇ 6 ਮੈਚਾਂ ਨੂੰ ਮਿਲਾ ਕੇ ਆਪਣੀ ਯਾਤਰਾ ਉਲੀਕ ਰਹੇ ਹਨ। ਸਥਾਨਕ ਸਰਕਾਰਾਂ ਅਤੇ ਫੈਡਰਲ ਪੱਧਰ ਉੱਤੇ ਸੁਰੱਖਿਆ ਅਤੇ ਸੈਰ ਸਪਾਟੇ ਲਈ ਪੂਰਾ ਤਾਲਮੇਲ ਰੱਖਿਆ ਗਿਆ ਹੈ। ਮੈਚ ਵਾਲੇ ਦਿਨ ਦਰਸ਼ਕਾਂ ਲਈ ਬੀਸੀ ਪਲੇਸ ਸਟੇਡੀਅਮ ਪਹੁੰਚਣ ਦੇ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ। ਦਰਸ਼ਕਾਂ ਨੂੰ ਮੇਨ ਸਟਰੀਟ ਸਾਇੰਸ ਵਰਲਡ ਸਟੇਸ਼ਨ ਤੋਂ ਕਿਊਬਿਕ ਸਟਰੀਟ ਅਤੇ ਪੈਸੀਫਿਕ ਬੋਲੇਵਾਰਡ ਰਾਹੀਂ ਪੈਦਲ ਜਾਣਾ ਪਵੇਗਾ। ਸਟੇਡੀਅਮ ਚਾਈਨਾਟਾਊਨ ਸਟੇਸ਼ਨ ਤੋਂ ਸਿੱਧੀ ਐਂਟਰੀ ਨਹੀਂ ਮਿਲੇਗੀ। ਇਸ ਰਸਤੇ ਉੱਤੇ ਸੁਰੱਖਿਆ ਜਾਂਚ ਹੋਵੇਗੀ ਅਤੇ ਫੀਫਾ ਮਰਚੰਡਾਈਜ਼ ਸਟੋਰ ਬਣਾਏ ਗਏ ਹਨ। ਇਸ ਨਵੇਂ ਪ੍ਰਬੰਧ ਦਾ ਮਕਸਦ ਦਰਸ਼ਕਾਂ ਨੂੰ ਸ਼ਾਨਦਾਰ ਤਜਰਬਾ ਦੇਣਾ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News