1 C
Calgary
Sunday, October 25, 2026

ਭਾਰੀ ਮੀਂਹ ਕਾਰਨ ਪੱਛਮੀ ਮੈਨੀਟੋਬਾ ਦਾ ਜਨਜੀਵਨ ਪ੍ਰਭਾਵਿਤ, ਸਰਕਾਰ ਵੱਲੋਂ ਐਮਰਜੈਂਸੀ ਸੇਵਾਵਾਂ ਸ਼ੁਰੂ

ਸਰੀ, (ਦਿਵਰੂਪ ਕੌਰ): ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨਿਊ ਨੇ ਸੂਬੇ ਦੇ ਪੱਛਮੀ ਹਿੱਸੇ ਵਿੱਚ ਭਾਰੀ ਮੀਂਹ ਅਤੇ ਤੂਫਾਨ ਕਾਰਨ ਆਏ ਹੜ੍ਹਾਂ ਤੋਂ ਪ੍ਰਭਾਵਿਤ ਨਿਵਾਸੀਆਂ ਨੂੰ ਸਰਕਾਰੀ ਮਦਦ ਦਾ ਪੂਰਾ ਭਰੋਸਾ ਦਿੱਤਾ ਹੈ। ਪ੍ਰੀਮੀਅਰ ਕਿਨਿਊ ਨੇ ਐਲਾਨ ਕੀਤਾ ਹੈ ਕਿ ਨਗਰ ਪਾਲਿਕਾਵਾਂ ਦੇ ਨਾਲ ਮਿਲ ਕੇ ਫੈਡਰਲ ਆਫ਼ਤ ਵਿੱਤੀ ਸਹਾਇਤਾ ਪ੍ਰੋਗਰਾਮ ਨੂੰ ਤੁਰੰਤ ਸਰਗਰਮ ਕੀਤਾ ਜਾਵੇਗਾ। ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦਿਆਂ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਮੈਨੀਟੋਬਾ ਦੇ ਘਰਾਂ ਦੇ ਮਾਲਕਾਂ ਅਤੇ ਕਾਰੋਬਾਰੀਆਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ ਅਤੇ ਜੇਕਰ ਲੋੜ ਪਈ ਤਾਂ ਸੂਬਾ ਸਰਕਾਰ ਆਪਣੇ ਪੱਧਰ ‘ਤੇ ਵੀ ਵਾਧੂ ਸਹਾਇਤਾ ਦੇਵੇਗੀ।
ਪਿਛਲੇ ਹਫਤੇ ਦੇ ਅੰਤ ਵਿੱਚ ਸਵਾਨ ਵੈਲੀ ਖੇਤਰ, ਜਿਸ ਵਿੱਚ ਸਵਾਨ ਵੈਲੀ ਵੈਸਟ ਅਤੇ ਸਵਾਨ ਰਿਵਰ ਕਸਬੇ ਸ਼ਾਮਲ ਹਨ, ਵਿੱਚ ਭਾਰੀ ਮੀਂਹ ਪਿਆ। ਇਸ ਕਾਰਨ ਇਲਾਕੇ ਵਿੱਚ ਬਿਜਲੀ ਗੁੱਲ ਹੋ ਗਈ ਅਤੇ ਪਾਣੀ ਭਰ ਗਿਆ। ਸਵਾਨ ਰਿਵਰ ਪ੍ਰਸ਼ਾਸਨ ਨੇ ਘਰਾਂ ਅਤੇ ਇਮਾਰਤਾਂ ਨੂੰ ਬਚਾਉਣ ਲਈ ਲੋਕਾਂ ਨੂੰ ਰੇਤ ਦੀਆਂ ਬੋਰੀਆਂ ਲਗਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਮਿਨੀਟੋਨਾਸ, ਵਿਰਡੇਨ ਅਤੇ ਰਸਲ ਵਰਗੇ ਪੱਛਮੀ ਭਾਈਚਾਰਿਆਂ ਵਿੱਚ ਵੀ ਤੂਫਾਨ ਨੇ ਵਿਆਪਕ ਨੁਕਸਾਨ ਕੀਤਾ ਹੈ, ਜਿਸ ਕਾਰਨ ਸੈਂਕੜੇ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਰਹਿਣਾ ਪੈ ਰਿਹਾ ਹੈ। ਹਾਲਾਤ ਨੂੰ ਦੇਖਦਿਆਂ ਮਿਨੀਟੋਨਾਸ ਅਤੇ ਸਵਾਨ ਰਿਵਰ ਵਿੱਚ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਸਵਾਨ ਰਿਵਰ ਦੇ ਐਮਐਲਏ ਰਿਕ ਵੋਵਚੁਕ ਅਤੇ ਹੋਰ ਸਥਾਨਕ ਆਗੂਆਂ ਨੇ ਸੂਬਾ ਸਰਕਾਰ ਤੋਂ ਜਲਦੀ ਕਾਰਵਾਈ ਦੀ ਮੰਗ ਕੀਤੀ ਹੈ। ਆਵਾਜਾਈ ਅਤੇ ਬੁਨਿਆਦੀ ਢਾਂਚਾ ਵਿਭਾਗ ਦੇ ਅਧਿਕਾਰੀ ਟੈਮਾਰੈਕ ਕ੍ਰੀਕ ਨੇੜੇ ਹਾਲਾਤ ਦਾ ਜਾਇਜ਼ਾ ਲੈ ਰਹੇ ਹਨ ਤਾਂ ਜੋ ਵਾਧੂ ਪਾਣੀ ਨੂੰ ਬਾਹਰ ਕੱਢਿਆ ਜਾ ਸਕੇ। ਮਿਨੀਟੋਨਾਸ ਦੇ ਦੌਰੇ ਦੌਰਾਨ ਪ੍ਰੀਮੀਅਰ ਕਿਨਿਊ ਨੇ ਕਿਹਾ ਕਿ ਲੋਕ ਬਹੁਤ ਪਰੇਸ਼ਾਨ ਹਨ ਅਤੇ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਹਾਲਾਂਕਿ ਇਸ ਔਖੀ ਘੜੀ ਵਿੱਚ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰ ਰਹੇ ਹਨ। ਪਾਣੀ ਦੇ ਦਬਾਅ ਨੂੰ ਘਟਾਉਣ ਲਈ ਸਵਾਨ ਰਿਵਰ ਵਿੱਚ ਉੱਤਰ-ਦੱਖਣ ਹਾਈਵੇਅ ਨੂੰ ਵੀ ਕੱਟਣਾ ਪਿਆ ਹੈ। ਕਿਨਿਊ ਨੇ ਦੱਸਿਆ ਕਿ ਫੈਡਰਲ ਸਰਕਾਰ ਨਾਲ ਮਿਲ ਕੇ ਕੰਮ ਕਰਨ ਤੋਂ ਇਲਾਵਾ ਸੂਬਾ ਸਰਕਾਰ ਐਮਰਜੈਂਸੀ ਸੋਸ਼ਲ ਸਰਵਿਸਿਜ਼ ਨਾਮ ਦਾ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਮਿਲ ਸਕਣ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੀ ਆਫ਼ਤ ਵਿੱਚ ਪੈਸਾ ਕੋਈ ਸਮੱਸਿਆ ਨਹੀਂ ਹੈ। This report was written by Divroop Kaur as part of the Local Journalism Initiative.

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News