1 C
Calgary
Sunday, October 25, 2026

ਕੈਲਗਰੀ ਪੁਲਿਸ ਨੇ ਫਿਰੌਤੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਸ਼ੱਕੀਆਂ ਦੀ ਭਾਲ, ਫੋਟੋਆਂ ਜਾਰੀ

ਕੈਲਗਰੀ, 16 ਜੂਨ, (ਦੇਸ ਪੰਜਾਬ ਟਾਈਮਜ਼): ਕੈਲਗਰੀ ਪੁਲਿਸ ਸ਼ਹਿਰ ਦੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਨਾਲ ਸਬੰਧਤ ਫਿਰੌਤੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਸ ਲੜੀ ਤਹਿਤ ਪੁਲਿਸ ਨੇ 2 ਸ਼ੱਕੀ ਵਿਅਕਤੀਆਂ ਅਤੇ ਇੱਕ ਵਾਹਨ ਦੀ ਪਛਾਣ ਕਰਨ ਲਈ ਲੋਕਾਂ ਤੋਂ ਮਦਦ ਮੰਗੀ ਹੈ। ਜਾਂਚਕਰਤਾਵਾਂ ਨੇ ਦੋਸ਼ ਲਗਾਇਆ ਹੈ ਕਿ ਇਹਨਾਂ ਵਿਅਕਤੀਆਂ ਨੇ 12 ਜੂਨ ਨੂੰ ਸਕਾਈਵਿਊ ਪਾਰਕਵੇਅ ਐਨ ਈ ਦੇ 300 ਬਲਾਕ ਵਿੱਚ ਇੱਕ ਘਰ ਦੇ ਬਾਹਰ ਖੜ੍ਹੇ 3 ਵਾਹਨਾਂ ਦਾ ਨੁਕਸਾਨ ਕੀਤਾ ਸੀ। ਘਟਨਾ ਤੋਂ ਬਾਅਦ ਉਹ ਸਲੇਟੀ ਰੰਗ ਦੀ ਫੋਰਡ ਐਕਸਪੀਡੀਸ਼ਨ ਐਸਯੂਵੀ ਵਿੱਚ ਫਰਾਰ ਹੋ ਗਏ ਸਨ। ਪੁਲਿਸ ਅਨੁਸਾਰ ਇਸੇ ਪਤੇ ‘ਤੇ 4 ਮਾਰਚ 2026 ਨੂੰ ਫਿਰੌਤੀ ਨਾਲ ਸਬੰਧਤ ਗੋਲੀਬਾਰੀ ਦੀ ਘਟਨਾ ਵੀ ਵਾਪਰੀ ਸੀ। ਪੁਲਿਸ ਨੇ ਸ਼ੱਕੀਆਂ ਅਤੇ ਵਾਹਨ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪਹਿਲੇ ਸ਼ੱਕੀ ਨੇ ਕਾਲੀ ਜੈਕਟ ਕਾਲੀ ਪੈਂਟ ਅਤੇ ਚਿੱਟੇ ਬੂਟ ਪਹਿਨੇ ਹੋਏ ਸਨ। ਦੂਜੇ ਸ਼ੱਕੀ ਨੇ ਕੋਰਲ ਰੰਗ ਦੀ ਹੂਡੀ ਕਾਲੀ ਜੈਕਟ ਨੀਲੀ ਜੀਨਸ ਅਤੇ ਹਰੇ ਲੋਗੋ ਵਾਲੇ ਕਾਲੇ ਬੂਟ ਪਹਿਨੇ ਹੋਏ ਸਨ। ਜੇਕਰ ਕਿਸੇ ਕੋਲ ਇਹਨਾਂ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਕੈਲਗਰੀ ਪੁਲਿਸ ਨੂੰ 403-266-1234 ‘ਤੇ ਸੰਪਰਕ ਕਰ ਸਕਦਾ ਹੈ। ਪੁਲਿਸ ਨੇ ਇੱਕ ਖਾਸ ਈਮੇਲ ਪਤਾ ਵੀ ਜਾਰੀ ਕੀਤਾ ਹੈ ਜਿਸ ਰਾਹੀਂ ਲੋਕ ਸਿੱਧੇ ਜਾਂਚਕਰਤਾਵਾਂ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹਨ। ਪੁਲਿਸ ਨੇ ਪੀੜਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਰਾਧੀਆਂ ਨੂੰ ਕੋਈ ਪੈਸਾ ਨਾ ਦੇਣ ਅਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News