1 C
Calgary
Sunday, October 25, 2026

ਐਡਮਿੰਟਨ ਦੇ ਦੋ ਵਿਦਿਆਰਥੀਆਂ ‘ਤੇ ਏਆਈ ਦੀ ਵਰਤੋਂ ਕਰਕੇ ਇਤਰਾਜ਼ਯੋਗ ਤਸਵੀਰਾਂ ਬਣਾਉਣ ਦੇ ਦੋਸ਼ ਲੱਗੇ

ਕੈਲਗਰੀ, 17 ਜੂਨ (ਦੇਸ ਪੰਜਾਬ ਟਾਈਮਜ਼): ਅਲਬਰਟਾ ਲਾਅ ਇਨਫੋਰਸਮੈਂਟ ਰਿਸਪਾਂਸ ਟੀਮ ਦੀ ਇੰਟਰਨੈੱਟ ਚਾਈਲਡ ਐਕਸਪਲਾਇਟੇਸ਼ਨ ਯੂਨਿਟ (ਆਈਸੀਈ) ਨੇ ਐਡਮਿੰਟਨ ਦੇ ਦੋ ਵਿਦਿਆਰਥੀਆਂ ‘ਤੇ ਗੰਭੀਰ ਦੋਸ਼ ਲਗਾਏ ਹਨ। ਇਨ੍ਹਾਂ ਵਿਦਿਆਰਥੀਆਂ ‘ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਆਪਣੇ ਕਈ ਜਮਾਤੀਆਂ ਦੀਆਂ ਬਾਲ ਜਿਨਸੀ ਸ਼ੋਸ਼ਣ ਵਾਲੀਆਂ ਤਸਵੀਰਾਂ ਬਣਾਉਣ ਦਾ ਦੋਸ਼ ਹੈ। ਦੋਵੇਂ ਲੜਕੇ 14 ਸਾਲ ਦੀ ਉਮਰ ਦੇ ਹਨ ਅਤੇ ਉਨ੍ਹਾਂ ‘ਤੇ ਕੁੜੀਆਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੀਆਂ ਤਸਵੀਰਾਂ ਲੈਣ ਦੇ ਦੋਸ਼ ਹਨ। ਇਨ੍ਹਾਂ ਲੜਕਿਆਂ ਨੇ ਸੋਸ਼ਲ ਮੀਡੀਆ ਖਾਤਿਆਂ ਤੋਂ ਤਸਵੀਰਾਂ ਲੈ ਕੇ ਏਆਈ ਸਾਫਟਵੇਅਰ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਇਤਰਾਜ਼ਯੋਗ ਬਣਾਇਆ। ਐਡਮਿੰਟਨ ਦੇ ਇੱਕ ਜੂਨੀਅਰ ਹਾਈ ਸਕੂਲ ਦੇ ਕਈ ਵਿਦਿਆਰਥੀਆਂ ਦੀ ਇਸ ਮਾਮਲੇ ਵਿੱਚ ਪੀੜਤਾਂ ਵਜੋਂ ਪਛਾਣ ਕੀਤੀ ਗਈ ਹੈ। ਜਾਂਚਕਰਤਾਵਾਂ ਨੇ ਦੱਸਿਆ ਕਿ ਸਕੂਲ ਦੇ ਇੱਕ ਅਧਿਆਪਕ ਨੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਮਾਰਚ 2026 ਦੇ ਅਖੀਰ ਵਿੱਚ ਪੁਲਿਸ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਸੀ। ਅਲਰਟ ਦੇ ਮੈਂਬਰਾਂ ਦੇ ਨਾਲ ਐਡਮਿੰਟਨ ਪੁਲਿਸ ਸਰਵਿਸ ਚਾਈਲਡ ਪ੍ਰੋਟੈਕਸ਼ਨ ਸੈਕਸ਼ਨ ਅਤੇ ਜ਼ੈਬਰਾ ਸੈਂਟਰ ਇਸ ਜਾਂਚ ‘ਤੇ ਕੰਮ ਕਰ ਰਹੇ ਹਨ। ਸੈਫਰਨ ਸੈਂਟਰ ਨਾਮਕ ਸੰਸਥਾ ਵੀ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੀ ਹੈ। 1 ਜੂਨ ਨੂੰ ਦੋਵਾਂ ਲੜਕਿਆਂ ‘ਤੇ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਬਣਾਉਣ ਅਤੇ ਰੱਖਣ ਦੇ ਦੋਸ਼ ਲਗਾਏ ਗਏ ਸਨ। ਆਈਸੀਈ ਵੱਲੋਂ ਏਆਈ ਅਤੇ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਦੀ ਵਰਤੋਂ ਨਾਲ ਸਬੰਧਤ ਇਹ ਦੂਜੀ ਸਕੂਲੀ ਘਟਨਾ ਹੈ ਜਿਸਦੀ ਜਾਂਚ ਕੀਤੀ ਗਈ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News