1 C
Calgary
Sunday, October 25, 2026

ਕੈਲਗਰੀ ਵਿੱਚ 26ਵਾਂ ਗ਼ਦਰੀ ਬਾਬਿਆਂ ਦਾ ਮੇਲਾ ਅਤੇ ਪੰਜਾਬੀ ਇੰਡੋ ਫੈਸਟ 31 ਜੁਲਾਈ ਤੋਂ

ਕੈਲਗਰੀ ਦੀ ਧਰਤੀ ਉੱਤੇ ਪੰਜਾਬੀ ਭਾਈਚਾਰੇ ਲਈ ਇੱਕ ਵਾਰ ਫਿਰ ਮਾਣ ਅਤੇ ਖੁਸ਼ੀ ਦਾ ਮੌਕਾ ਆ ਰਿਹਾ ਹੈ। ਪੰਜਾਬੀ ਇੰਡੋ ਫੈਸਟ ਗ਼ਦਰੀ ਮੇਲਾ ਫਾਊਂਡੇਸ਼ਨ ਵੱਲੋਂ 26ਵਾਂ ਗ਼ਦਰੀ ਬਾਬਿਆਂ ਦਾ ਮੇਲਾ ਅਤੇ ਪੰਜਾਬੀ ਇੰਡੋ ਫੈਸਟ ਕੈਲਗਰੀ ਮਨਾਇਆ ਜਾ ਰਿਹਾ ਹੈ। ਪ੍ਰੋਗਰਾਮ ਦੇ ਵੇਰਵਿਆਂ ਅਨੁਸਾਰ 26ਵੇਂ ਗ਼ਦਰੀ ਬਾਬਿਆਂ ਦੇ ਮੇਲੇ ਦੀ ਸ਼ੁਰੂਆਤ 31 ਜੁਲਾਈ 2026 ਸ਼ੁੱਕਰਵਾਰ ਨੂੰ ਹੋਵੇਗੀ ਅਤੇ ਪੰਜਾਬੀ ਇੰਡੋ ਫੈਸਟ ਕੈਲਗਰੀ 2 ਅਗਸਤ 2026 ਐਤਵਾਰ ਨੂੰ ਕਰਵਾਇਆ ਜਾਵੇਗਾ। ਇਹ ਸਮਾਗਮ ਸਿਰਫ਼ ਇੱਕ ਮੇਲਾ ਨਹੀਂ ਸਗੋਂ ਪੰਜਾਬੀ ਇਤਿਹਾਸ ਸੱਭਿਆਚਾਰ ਭਾਸ਼ਾ ਅਤੇ ਪਰਵਾਸੀ ਪੰਜਾਬੀਆਂ ਦੀ ਸਾਂਝੀ ਪਛਾਣ ਦਾ ਜਸ਼ਨ ਹੈ। ਇਸ ਸਮਾਗਮ ਵਿੱਚ ਪਰਿਵਾਰਾਂ ਅਤੇ ਨੌਜਵਾਨਾਂ ਲਈ ਸੱਭਿਆਚਾਰਕ ਪੇਸ਼ਕਾਰੀਆਂ ਲੋਕ ਰੰਗ ਭੰਗੜਾ ਗਿੱਧਾ ਖਾਣ ਪੀਣ ਦੇ ਸਟਾਲ ਅਤੇ ਪੰਜਾਬੀ ਵਿਰਸੇ ਨਾਲ ਜੁੜੇ ਵੱਖ ਵੱਖ ਰੰਗ ਦੇਖਣ ਨੂੰ ਮਿਲਣਗੇ। 26ਵੇਂ ਇੰਡੋ ਫੈਸਟ ਮੇਲੇ ਦੀਆਂ ਤਿਆਰੀਆਂ ਹੁਣ ਜੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਸੱਜਣਾਂ-ਮਿੱਤਰਾਂ ਨੇ ‘ਚ ਆਪਣੇ ਸਟਾਲ ਬੁੱਕ ਕਰਵਾਉਣੇ ਹਨ ਜਾਂ ਮੇਨ ਸਟੇਜ਼ ‘ਤੇ ਹੌਟ ਸਪੋਟ ਲੈਣਾ ਹੈ ਉਹ ਜਲਦ ਤੋਂ ਜਲਦ ਸਾਨੂੰ Punjabiindodest@gmail.com ‘ਤੇ ਸੰਪਰਕ ਕਰ ਸਕਦੇ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News