1 C
Calgary
Sunday, October 25, 2026

ਆਲੀਆ ਭੱਟ ਨਾਲ ਨਜ਼ਰ ਆਏ ਗੁਰਿੰਦਰਵੀਰ ਸਿੰਘ

ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਗੁਰਿੰਦਰਵੀਰ ਸਿੰਘ ਨੇ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨਾਲ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਅਲਫ਼ਾ’ ਦੀ ਪ੍ਰਮੋਸ਼ਨ ਲਈ ਹੱਥ ਮਿਲਾਇਆ ਹੈ। ਦੋਵਾਂ ਵੱਲੋਂ ਹਾਲ ਹੀ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਗਈ, ਜਿਸ ਨੂੰ ਖੇਡ ਅਤੇ ਮਨੋਰੰਜਨ ਜਗਤ ਵਿੱਚ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਵੀਡੀਓ ਵਿੱਚ ਗੁਰਿੰਦਰਵੀਰ ਸਿੰਘ ਨੇ ਸਫ਼ਲਤਾ ਦਾ ਮੰਤਰ ਸਾਂਝਾ ਕਰਦਿਆਂ ਕਿਹਾ ਕਿ ਸਭ ਤੋਂ ਅੱਗੇ ਅਤੇ ਸਭ ਤੋਂ ਤੇਜ਼ ਬਣਨ ਲਈ ਫੋਕਸ, ਲਗਨ ਅਤੇ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਵੀਡੀਓ ਨੂੰ “ਅਲਫ਼ਾ ਮੀਟਸ ਐਨ ਅਲਫ਼ਾ” ਦੀ ਟੈਗਲਾਈਨ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਰਾਹੀਂ ਦੋਵਾਂ ਖੇਤਰਾਂ ਦੇ ਉੱਚ ਪ੍ਰਦਰਸ਼ਨ ਕਰਨ ਵਾਲੇ ਚਿਹਰਿਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ।
ਗੱਲਬਾਤ ਦੌਰਾਨ ਆਲੀਆ ਭੱਟ ਨੇ ਗੁਰਿੰਦਰਵੀਰ ਤੋਂ ਉਨ੍ਹਾਂ ਦੇ ਖੇਡ ਸਫ਼ਰ ਅਤੇ ਪ੍ਰੇਰਣਾ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਗੁਰਿੰਦਰਵੀਰ ਨੇ ਦੱਸਿਆ ਕਿ ਵਿਸ਼ਵ ਪ੍ਰਸਿੱਧ ਦੌੜਾਕ ਉਸੈਨ ਬੋਲਟ ਨੂੰ ਦੇਖ ਕੇ ਹੀ ਉਨ੍ਹਾਂ ਦੇ ਮਨ ਵਿੱਚ ਅਥਲੀਟ ਬਣਨ ਦਾ ਸੁਪਨਾ ਜਾਗਿਆ ਸੀ।
ਉਨ੍ਹਾਂ ਨੇ ਆਪਣੇ ਪਿਤਾ ਦਾ ਵੀ ਖਾਸ ਜ਼ਿਕਰ ਕੀਤਾ, ਜਿਨ੍ਹਾਂ ਨੂੰ ਸੱਟ ਕਾਰਨ ਆਪਣਾ ਵਾਲੀਬਾਲ ਕਰੀਅਰ ਅਧੂਰਾ ਛੱਡਣਾ ਪਿਆ ਸੀ। ਗੁਰਿੰਦਰਵੀਰ ਨੇ ਕਿਹਾ ਕਿ ਪਿਤਾ ਦੀਆਂ ਗੱਲਾਂ ਨੇ ਉਨ੍ਹਾਂ ਨੂੰ ਖੇਡਾਂ ਨੂੰ ਗੰਭੀਰਤਾ ਨਾਲ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਆਪਣੇ ਪਹਿਲੇ ਸਪਾਈਕਸ ਨੂੰ ਵੀ ਯਾਦ ਕੀਤਾ, ਜੋ ਉਨ੍ਹਾਂ ਦੇ ਪਿਤਾ ਨਿਊਜ਼ੀਲੈਂਡ ਤੋਂ ਲੈ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਉਹ ਉਨ੍ਹਾਂ ਜੁੱਤਿਆਂ ਨੂੰ ਇੰਨਾ ਸੰਭਾਲ ਕੇ ਰੱਖਦੇ ਸਨ ਕਿ ਕਦੇ ਫ਼ਰਸ਼ ਉੱਤੇ ਵੀ ਨਹੀਂ ਰੱਖਦੇ ਸਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News