-0.3 C
Calgary
Sunday, October 25, 2026

​ਐਲਨ ਮਸਕ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੀਆਂ ਸੇਵਾਵਾਂ ਵਿਸ਼ਵ ਭਰ ਵਿਚ ਕੁਝ ਸਮੇਂ ਲਈ ਠੱਪ

ਨਵੀਂ ਦਿੱਲੀ, 22 ਜੂਨ (ਦੇਸ ਪੰਜਾਬ ਟਾਇਮਜ਼): ਐਲਨ ਮਸਕ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੀਆਂ ਸੇਵਾਵਾਂ ਸੋਮਵਾਰ ਸ਼ਾਮ ਕੁਝ ਸਮੇਂ ਲਈ ਠੱਪ ਹੋ ਗਈਆਂ ਜਿਸ ਕਾਰਨ ਦੁਨੀਆ ਭਰ ਦੇ ਕਈ ਯੂਜ਼ਰਾਂ ਨੂੰ ਪੋਸਟਾਂ ਦੇਖਣ ਅਤੇ ਪਲੇਟਫਾਰਮ ਦੀ ਵਰਤੋਂ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੈਕਰੂਮਰਜ਼ ਦੀ ਰਿਪੋਰਟ ਮੁਤਾਬਕ ਇਹ ਰੁਕਾਵਟ ਵਿਸ਼ਵ ਪੱਧਰ ’ਤੇ ਮਹਿਸੂਸ ਕੀਤੀ ਗਈ। ਕਈ ਯੂਜ਼ਰਾਂ ਨੇ ਸੋਸ਼ਲ ਮੀਡੀਆ ’ਤੇ ਆਪਣੀ ਪਰੇਸ਼ਾਨੀ ਜ਼ਾਹਿਰ ਕਰਦਿਆਂ ਪੁੱਛਿਆ ਕਿ ਕੀ ਐਕਸ ਸੇਵਾ ਬੰਦ ਹੋ ਗਈ ਹੈ। ਇੱਕ ਯੂਜ਼ਰ ਨੇ ਲਿਖਿਆ, ‘‘ਕੀ ਤੁਹਾਡੇ ਲਈ ਵੀ ਐਕਸ ਬੰਦ ਹੈ? ਕੀ ਤੁਸੀਂ ਇਹ ਪੋਸਟ ਦੇਖ ਸਕਦੇ ਹੋ?’’ ਇੱਕ ਹੋਰ ਯੂਜ਼ਰ ਨੇ ਕਿਹਾ, ‘‘ਅੱਜ ਫਿਰ ਐਕਸ ਨਾਲ ਕੀ ਹੋ ਗਿਆ ਹੈ? ਕੁਝ ਵੀ ਕੰਮ ਨਹੀਂ ਕਰ ਰਿਹਾ। ਪਤਾ ਨਹੀਂ ਇਹ ਪੋਸਟ ਵੀ ਜਾਵੇਗੀ ਜਾਂ ਨਹੀਂ। ਹੋਰ ਕਿਸ ਨੂੰ ਇਹ ਸਮੱਸਿਆ ਆ ਰਹੀ ਹੈ?’’ ਇੱਕ ਹੋਰ ਯੂਜ਼ਰ ਨੇ ਸ਼ਿਕਾਇਤ ਕਰਦਿਆਂ ਲਿਖਿਆ, ‘‘ਕੀ ਐਕਸ ਬੰਦ ਹੈ? ਪੋਸਟਾਂ ਅਪਲੋਡ ਹੀ ਨਹੀਂ ਹੋ ਰਹੀਆਂ।’’ ਰਿਪੋਰਟ ਅਨੁਸਾਰ ਇਹ ਸਮੱਸਿਆ ਇੰਟਰਨੈੱਟ ਬੁਨਿਆਦੀ ਢਾਂਚਾ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਕੰਪਨੀ ਕਲਾਊਡਫਲੇਅਰ ਵਿੱਚ ਆਈ ਵਿਆਪਕ ਤਕਨੀਕੀ ਖ਼ਰਾਬੀ ਨਾਲ ਜੁੜੀ ਹੋ ਸਕਦੀ ਹੈ। ਹਾਲਾਂਕਿ ਕੁਝ ਸਮੇਂ ਦੀ ਰੁਕਾਵਟ ਤੋਂ ਬਾਅਦ ਐਕਸ ਦੀਆਂ ਸੇਵਾਵਾਂ ਹੌਲੀ-ਹੌਲੀ ਮੁੜ ਬਹਾਲ ਹੋਣ ਲੱਗੀਆਂ ਹਨ ਅਤੇ ਜ਼ਿਆਦਾਤਰ ਯੂਜ਼ਰਾਂ ਲਈ ਪਲੇਟਫਾਰਮ ਆਮ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਚੁੱਕਾ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
-0.3 ° C
-0.3 °
-0.3 °
84 %
4.3kmh
99 %
Sun
1 °
Mon
4 °
Tue
5 °
Wed
3 °
Thu
-3 °

Latest News