2.2 C
Calgary
Tuesday, October 27, 2026

ਗਰੌਸਰੀ ਅਤੇ ਜ਼ਰੂਰੀ ਖਰਚਿਆਂ ਲਈ ਫੈਡਰਲ ਸਹਾਇਤਾ ਨਵਾਂ ਫੈਡਰਲ ਬੈਨੀਫਿਟ ਸ਼ੁਰੂ

ਕੈਲਗਰੀ, 3 ਜੁਲਾਈ (ਦੇਸ ਪੰਜਾਬ ਟਾਈਮਜ਼): ਯੋਗ ਕੈਨੇਡੀਅਨ ਨਾਗਰਿਕਾਂ ਨੂੰ 3 ਜੁਲਾਈ ਤੋਂ ਕੈਨੇਡਾ ਗਰੌਸਰੀਜ਼ ਐਂਡ ਐਸੈਂਸ਼ੀਅਲ ਬੈਨੀਫਿਟ ਦੀ ਪਹਿਲੀ ਤਿਮਾਹੀ ਅਦਾਇਗੀ ਮਿਲਣੀ ਸ਼ੁਰੂ ਹੋ ਗਈ ਹੈ। ਫੈਡਰਲ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਨਵਾਂ ਪ੍ਰੋਗਰਾਮ ਪਹਿਲਾਂ ਮਿਲਣ ਵਾਲੇ ਐਚਐਸਟੀ ਜੀਐਸਟੀ ਕ੍ਰੈਡਿਟ ਦੀ ਥਾਂ ਲੈ ਰਿਹਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਇਸ ਯੋਜਨਾ ਦਾ ਐਲਾਨ 26 ਜਨਵਰੀ 2026 ਨੂੰ ਕੀਤਾ ਸੀ। ਇਸ ਦਾ ਮਕਸਦ ਵਧ ਰਹੀ ਮਹਿੰਗਾਈ ਅਤੇ ਖਾਸ ਕਰਕੇ ਖੁਰਾਕ ਦੀਆਂ ਵਧਦੀਆਂ ਕੀਮਤਾਂ ਨਾਲ ਜੂਝ ਰਹੇ ਪਰਿਵਾਰਾਂ ਨੂੰ ਆਰਥਿਕ ਰਾਹਤ ਦੇਣਾ ਹੈ। ਕੈਨੇਡੀਅਨ ਰੈਵੇਨਿਊ ਏਜੰਸੀ ਅਨੁਸਾਰ ਇਸ ਲਾਭ ਦੀ ਰਕਮ ਹਰ ਸਾਲ ਟੈਕਸ ਰਿਟਰਨ ਦੇ ਆਧਾਰ ਉੱਤੇ ਮੁੜ ਨਿਰਧਾਰਤ ਕੀਤੀ ਜਾਂਦੀ ਹੈ। ਜੁਲਾਈ 2026 ਤੋਂ ਜੂਨ 2027 ਤੱਕ ਦੀਆਂ ਅਦਾਇਗੀਆਂ ਲਈ 2025 ਦੀ ਟੈਕਸ ਰਿਟਰਨ ਨੂੰ ਆਧਾਰ ਬਣਾਇਆ ਗਿਆ ਹੈ। ਇਸ ਯੋਜਨਾ ਤਹਿਤ ਇੱਕ ਯੋਗ ਸਿੰਗਲ ਵਿਅਕਤੀ ਵੱਧ ਤੋਂ ਵੱਧ 679 ਡਾਲਰ, ਜਦਕਿ ਵਿਆਹੇ ਜਾਂ ਕਾਮਨ ਲਾਅ ਪਾਰਟਨਰ ਵਾਲੇ ਪਰਿਵਾਰ 890 ਡਾਲਰ ਤੱਕ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ 19 ਸਾਲ ਤੋਂ ਘੱਟ ਉਮਰ ਦੇ ਹਰੇਕ ਯੋਗ ਬੱਚੇ ਲਈ 234 ਡਾਲਰ ਦੀ ਰਕਮ ਵੀ ਦਿੱਤੀ ਜਾਵੇਗੀ।
ਫੈਡਰਲ ਸਰਕਾਰ ਨੇ ਦੱਸਿਆ ਹੈ ਕਿ ਇਹ ਨਵਾਂ ਬੈਨੀਫਿਟ ਪੁਰਾਣੇ ਐਚਐਸਟੀ ਜੀਐਸਟੀ ਕ੍ਰੈਡਿਟ ਨਾਲੋਂ 25 ਫੀਸਦੀ ਵੱਧ ਹੈ ਅਤੇ ਇਹ ਵਾਧਾ 2031 ਤੱਕ ਜਾਰੀ ਰਹੇਗਾ। ਅਦਾਇਗੀਆਂ ਹਰ ਤਿੰਨ ਮਹੀਨੇ ਬਾਅਦ ਕੀਤੀਆਂ ਜਾਣਗੀਆਂ, ਜਿਸ ਨਾਲ ਲੱਖਾਂ ਕੈਨੇਡੀਅਨ ਪਰਿਵਾਰਾਂ ਨੂੰ ਰੋਜ਼ਾਨਾ ਦੇ ਜ਼ਰੂਰੀ ਖਰਚੇ ਪੂਰੇ ਕਰਨ ਵਿੱਚ ਮਦਦ ਮਿਲਣ ਦੀ ਉਮੀਦ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
2.1 ° C
2.1 °
2.1 °
87 %
2.6kmh
100 %
Tue
5 °
Wed
3 °
Thu
-3 °
Fri
-2 °
Sat
-2 °

Latest News