-0.3 C
Calgary
Sunday, October 25, 2026

ਟਰੰਪ ਦੇ 50 ਫੀਸਦੀ ਟੈਰਿਫ ਦਾ ਵਿਰੋਧ, ਕਾਰਨੀ ਦਾ ਠੋਕਵਾਂ ਜਵਾਬ

ਕੈਨੇਡਾ ਗੱਲਬਾਤ ਦੀ ਮੇਜ਼ ਉੱਤੇ ਜ਼ਰੂਰ ਆਵੇਗਾ ਪਰ ਉਹ ਅਮਰੀਕਾ ਦੇ ਅਧੀਨ ਹੋ ਕੇ ਵਿਚਰਨ ਲਈ ਤਿਆਰ ਨਹੀਂ ਹੈ। ਇਹ ਪ੍ਰਗਟਾਵਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਮਵਾਰ ਨੂੰ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 50 ਫੀਸਦੀ ਟੈਰਿਫ ਲਗਾਉਣ ਅਤੇ ਹੋਰ ਟੈਰਿਫ ਦੀ ਧਮਕੀ ਦੇਣ ਤੋਂ ਬਾਅਦ ਕੈਨੇਡਾ ਦਾ ਇਹ ਸਖ਼ਤ ਰੁਖ ਸਾਹਮਣੇ ਆਇਆ ਹੈ। ਮਾਰਕ ਕਾਰਨੀ ਨੇ ਕਿਹਾ ਕਿ ਅਸੀਂ ਅਜਿਹੀ ਕੋਈ ਵੀ ਸ਼ਰਤ ਮਨਜ਼ੂਰ ਨਹੀਂ ਕਰਾਂਗੇ ਜਿਸ ਵਿੱਚ ਕੈਨੇਡੀਅਨ ਸਨਅਤ ਨੂੰ ਅਮਰੀਕੀ ਸਨਅਤ ਦੇ ਮੁਕਾਬਲੇ ਨੁਕਸਾਨ ਝੱਲਣਾ ਪਵੇ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਨੀਤੀ ਘਾੜਿਆਂ ਨੂੰ ਅਮਰੀਕਾ ਵੱਲੋਂ ਸ਼ੁਰੂ ਕੀਤੀ ਗਈ ਇਸ ਵਪਾਰਕ ਜੰਗ ਤੋਂ ਸਬਕ ਸਿੱਖਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਸਮਝੌਤਾ ਕੈਨੇਡਾ ਦੀ ਪ੍ਰਭੂਸੱਤਾ ਅਤੇ ਆਜ਼ਾਦੀ ਦਾ ਸਤਿਕਾਰ ਕਰਦਾ ਹੋਣਾ ਚਾਹੀਦਾ ਹੈ। ਇਸੇ ਦੌਰਾਨ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਇੱਕ ਪ੍ਰੋਗਰਾਮ ਦੌਰਾਨ ਗਲਤੀ ਨਾਲ ਕੈਨੇਡਾ ਨੂੰ ਅਮਰੀਕੀ ਸਟੇਟ ਕਹਿ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਕੈਨੇਡਾ ਅਮਰੀਕੀ ਸੁਰੱਖਿਆ ਛਤਰੀ ਦਾ ਫਾਇਦਾ ਉਠਾ ਰਿਹਾ ਹੈ। ਜੇਡੀ ਵੈਂਸ ਨੇ ਕੈਨੇਡਾ ਦੀਆਂ ਵਪਾਰਕ ਨੀਤੀਆਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਅਮਰੀਕਾ ਇਸ ਦਾ ਡਟਵਾਂ ਵਿਰੋਧ ਕਰੇਗਾ। ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਪੂਰੀ ਦੁਨੀਆ ਕੈਨੇਡਾ ਦੇ ਜਵਾਬ ਵੱਲ ਦੇਖ ਰਹੀ ਹੈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਜਲੀ ਨਿਰਯਾਤ ਰੋਕਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਮਾਰਕ ਕਾਰਨੀ ਨੂੰ ਗਵਰਨਰ ਕਹਿ ਕੇ ਤੰਜ਼ ਕੱਸਿਆ ਅਤੇ ਕੈਨੇਡਾ ਨੂੰ ਹੋਰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ। ਓਟਾਵਾ ਵੱਲੋਂ ਮੰਗਲਵਾਰ ਨੂੰ ਜਵਾਬੀ ਟੈਰਿਫ ਦੇ ਵੇਰਵੇ ਜਾਰੀ ਕੀਤੇ ਜਾਣਗੇ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
-0.3 ° C
-0.3 °
-0.3 °
84 %
4.3kmh
99 %
Sun
1 °
Mon
4 °
Tue
5 °
Wed
3 °
Thu
-3 °

Latest News