-0.3 C
Calgary
Sunday, October 25, 2026

ਕੈਨੇਡੀਅਨ ਕੋਸਟ ਗਾਰਡ ਲਈ ਬਣਨਗੇ 6 ਨਵੇਂ ਆਈਸਬ੍ਰੇਕਰ ਜਹਾਜ਼, 11.3 ਬਿਲੀਅਨ ਡਾਲਰ ਹੋਣਗੇ ਖਰਚ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਕਿਊਬਿਕ ਦੇ ਸ਼ਿਪ ਬਿਲਡਿੰਗ ਉਦਯੋਗ ਵਿੱਚ 11.3 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਇਸ ਰਾਸ਼ੀ ਨਾਲ ਕੈਨੇਡੀਅਨ ਕੋਸਟ ਗਾਰਡ ਲਈ 6 ਨਵੇਂ ਆਈਸਬ੍ਰੇਕਰ ਜਹਾਜ਼ ਤਿਆਰ ਕੀਤੇ ਜਾਣਗੇ। ਕਾਰਨੀ ਨੇ ਇਸ ਨੂੰ ਸੂਬੇ ਦੇ ਇਤਿਹਾਸ ਦਾ ਸਭ ਤੋਂ ਅਹਿਮ ਜਹਾਜ਼ ਨਿਰਮਾਣ ਸਮਝੌਤਾ ਦੱਸਿਆ ਹੈ। ਇਹ ਨਵੇਂ ਜਹਾਜ਼ ਕੋਸਟ ਗਾਰਡ ਦੇ ਪੁਰਾਣੇ ਆਈਸਬ੍ਰੇਕਰ ਜਹਾਜ਼ਾਂ ਦੀ ਥਾਂ ਲੈਣਗੇ ਜਿਸ ਨਾਲ 2019 ਵਿੱਚ ਕੀਤਾ ਗਿਆ ਵਾਅਦਾ ਪੂਰਾ ਹੋਵੇਗਾ। ਕਾਰਨੀ ਨੇ ਦੱਸਿਆ ਕਿ ਪਹਿਲੇ ਜਹਾਜ਼ ਦਾ ਕੰਮ ਅਗਲੇ ਸਾਲ ਸ਼ੁਰੂ ਹੋਵੇਗਾ ਅਤੇ ਪੰਜ ਸਾਲਾਂ ਬਾਅਦ ਇਸਦੀ ਸਪੁਰਦਗੀ ਕੀਤੀ ਜਾਵੇਗੀ। ਇਹ ਜਹਾਜ਼ ਸਰਦੀਆਂ ਵਿੱਚ ਐਟਲਾਂਟਿਕ ਕੈਨੇਡਾ ਅਤੇ ਸੇਂਟ ਲਾਰੈਂਸ ਖੇਤਰ ਵਿੱਚ ਕੰਮ ਕਰਨਗੇ ਜਦਕਿ ਗਰਮੀਆਂ ਵਿੱਚ ਇਨ੍ਹਾਂ ਦੀ ਵਰਤੋਂ ਆਰਕਟਿਕ ਖੇਤਰ ਵਿੱਚ ਕੀਤੀ ਜਾਵੇਗੀ। ਇਹ ਐਲਾਨ ਕਿਊਬਿਕ ਦੇ ਪ੍ਰੀਮੀਅਰ ਕ੍ਰਿਸਟੀਨ ਫਰੈਸ਼ੇਟ ਦੀ ਮੌਜੂਦਗੀ ਵਿੱਚ ਕੀਤਾ ਗਿਆ। ਸਾਰੇ 6 ਜਹਾਜ਼ ਚੈਂਟੀਅਰ ਡੇਵੀ ਸ਼ਿਪਯਾਰਡ ਵਿਖੇ ਬਣਾਏ ਜਾਣਗੇ। ਪ੍ਰੀਮੀਅਰ ਨੇ ਇਸ ਨੂੰ ਆਰਥਿਕਤਾ ਲਈ ਇੱਕ ਅਹਿਮ ਕਦਮ ਦੱਸਿਆ ਜਿਸ ਨਾਲ ਵੈਲਡਰ ਅਤੇ ਟੈਕਨੀਸ਼ੀਅਨ ਵਰਗੇ ਪੇਸ਼ੇਵਰਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਪ੍ਰੋਜੈਕਟ ਨਾਲ 5000 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਕੋਸਟ ਗਾਰਡ ਵੱਲੋਂ 2045 ਤੱਕ ਕੁੱਲ 88 ਨਵੇਂ ਜਹਾਜ਼ ਫਲੀਟ ਵਿੱਚ ਸ਼ਾਮਲ ਕੀਤੇ ਜਾਣਗੇ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
-0.3 ° C
-0.3 °
-0.3 °
84 %
4.3kmh
99 %
Sun
1 °
Mon
4 °
Tue
5 °
Wed
3 °
Thu
-3 °

Latest News