1 C
Calgary
Sunday, October 25, 2026

ਕੈਨੇਡਾ ਵਿੱਚ ਪਹਿਲੇ ‘ਸੋਵਰਨ ਵੈਲਥ ਫੰਡ’ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦੇ ਪਹਿਲੇ ਸੋਵਰਨ ਵੈਲਥ ਫੰਡ (Sovereign Wealth Fund) ਦੀ ਸਥਾਪਨਾ ਦਾ ਐਲਾਨ ਕੀਤਾ ਹੈ। ‘ਕੈਨੇਡਾ ਸਟ੍ਰੌਂਗ ਫੰਡ’ ਦੇ ਨਾਂ ਨਾਲ ਜਾਣੇ ਜਾਣ ਵਾਲੇ ਇਸ ਫੰਡ ਦੀ ਸ਼ੁਰੂਆਤ 25 ਬਿਲੀਅਨ ਡਾਲਰ ਦੀ ਰਾਸ਼ੀ ਨਾਲ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਇਸ ਨੂੰ ‘ਰਾਸ਼ਟਰੀ ਬਚਤ ਅਤੇ ਨਿਵੇਸ਼ ਖਾਤਾ’ ਦੱਸਿਆ ਹੈ, ਜਿਸ ਦੀ ਵਰਤੋਂ ਦੇਸ਼ ਦੇ ਨਿਰਮਾਣ ਅਤੇ ਵਿਸ਼ਵ ਭਰ ਵਿੱਚ ਨਿਵੇਸ਼ ਦੇ ਮੌਕਿਆਂ ਲਈ ਕੀਤੀ ਜਾਵੇਗੀ। ਚੀਨ, ਨਾਰਵੇ ਅਤੇ ਸਾਊਦੀ ਅਰਬ ਵਰਗੇ ਕਈ ਦੇਸ਼ਾਂ ਕੋਲ ਪਹਿਲਾਂ ਹੀ ਅਜਿਹੇ ਫੰਡ ਮੌਜੂਦ ਹਨ।

ਇਸ ਫੰਡ ਦੀ ਖਾਸੀਅਤ ਇਹ ਹੋਵੇਗੀ ਕਿ ਆਮ ਕੈਨੇਡੀਅਨ ਨਾਗਰਿਕ ਵੀ ਇਸ ਵਿੱਚ ਸਿੱਧਾ ਨਿਵੇਸ਼ ਕਰ ਸਕਣਗੇ। ਕਾਰਨੀ ਅਨੁਸਾਰ, ਇਸ ਨਾਲ ਭਵਿੱਖ ਦੀਆਂ ਪੀੜ੍ਹੀਆਂ ਲਈ ਵੱਡੇ ਮੌਕੇ ਪੈਦਾ ਹੋਣਗੇ। ਫੰਡ ਦਾ ਪ੍ਰਬੰਧਨ ਇਕ ਸੁਤੰਤਰ ਕਾਰਪੋਰੇਸ਼ਨ ਵਲੋਂ ਪੇਸ਼ੇਵਰ ਤਰੀਕੇ ਨਾਲ ਕੀਤਾ ਜਾਵੇਗਾ। ਹਾਲਾਂਕਿ ਦੇਸ਼ ਵਿੱਚ ਵੱਡੇ ਪ੍ਰੋਜੈਕਟਾਂ ਵਿੱਚ ਨਿਵੇਸ਼ ਅਜੇ ਵੀ ਨਿੱਜੀ ਖੇਤਰ ਵਲੋਂ ਕੀਤਾ ਜਾਵੇਗਾ, ਪਰ ਸਰਕਾਰ ਇਸ ਫੰਡ ਰਾਹੀਂ ਕਰਜ਼ੇ ਅਤੇ ਗ੍ਰਾਂਟਾਂ ਦੀ ਸਹੂਲਤ ਪ੍ਰਦਾਨ ਕਰੇਗੀ। ਸਰਕਾਰ ਜਲਦੀ ਹੀ ਇਸ ਫੰਡ ਦੇ ਖਾਸ ਪਹਿਲੂਆਂ ਬਾਰੇ ਜਨਤਕ ਸਲਾਹ-ਮਸ਼ਵਰਾ ਸ਼ੁਰੂ ਕਰੇਗੀ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News