1 C
Calgary
Sunday, October 25, 2026

ਕੀ ਨਵੀਂ ਸੰਧੀ ਫਰਸਟ ਨੇਸ਼ਨਜ਼ ਦੇ ਅਧਿਕਾਰਾਂ ਦੀ ਉਲੰਘਣਾ ਹੈ?

ਰੈੱਡ ਰਿਵਰ ਮੈਟਿਸ (Red River Métis) ਨੂੰ ਵਧੇਰੇ ਸਵੈ-ਸ਼ਾਸਨ ਦੇ ਅਧਿਕਾਰ ਦੇਣ ਵਾਲੀ ਇਕ ਪ੍ਰਸਤਾਵਿਤ ਸੰਧੀ ਕਾਰਨ ਵਿਵਾਦ ਪੈਦਾ ਹੋ ਗਿਆ ਹੈ। ਫਰਸਟ ਨੇਸ਼ਨਜ਼ (First Nations) ਦੇ ਆਗੂਆਂ ਨੇ ਸੰਘੀ ਸਰਕਾਰ ਨੂੰ ਇਸ ਕਾਨੂੰਨ ਨੂੰ ਰੋਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਇਹ ਸੰਧੀ ਉਨ੍ਹਾਂ ਦੇ ਮੌਜੂਦਾ ਅਧਿਕਾਰਾਂ ਦੀ ਉਲੰਘਣਾ ਕਰ ਸਕਦੀ ਹੈ। ਅਸੈਂਬਲੀ ਆਫ ਫਰਸਟ ਨੇਸ਼ਨਜ਼ ਦੀ ਨੈਸ਼ਨਲ ਚੀਫ ਸਿੰਡੀ ਵੁੱਡਹਾਊਸ ਨੇਪੀਨਕ ਅਨੁਸਾਰ, ਇਸ ਬਿੱਲ ਵਿੱਚ ਖੇਤਰੀ ਦਾਇਰੇ ਦੀ ਸਪੱਸ਼ਟਤਾ ਨਹੀਂ ਹੈ, ਜਿਸ ਕਾਰਨ ਭਵਿੱਖ ਵਿੱਚ ਕਾਨੂੰਨੀ ਵਿਵਾਦ ਪੈਦਾ ਹੋ ਸਕਦੇ ਹਨ।

ਦੂਜੇ ਪਾਸੇ, ਮੈਨੀਟੋਬਾ ਮੈਟਿਸ ਫੈਡਰੇਸ਼ਨ ਦਾ ਕਹਿਣਾ ਹੈ ਕਿ ਇਹ ਸੰਧੀ ਜ਼ਮੀਨ ਜਾਂ ਸਰੋਤਾਂ ਬਾਰੇ ਨਹੀਂ, ਬਲਕਿ ਸਿਰਫ ਮੈਟਿਸ ਸਵੈ-ਸਰਕਾਰ ਦੀ ਮਾਨਤਾ ਬਾਰੇ ਹੈ। ਉਨ੍ਹਾਂ ਅਨੁਸਾਰ ਇਹ ਸਮਝੌਤਾ ਦਹਾਕਿਆਂ ਦੀ ਮਿਹਨਤ ਤੋਂ ਬਾਅਦ ਸਿਰੇ ਚੜ੍ਹਿਆ ਹੈ ਅਤੇ ਇਹ ਇਤਿਹਾਸਕ ਅਨਿਆਂ ਨੂੰ ਦੂਰ ਕਰਨ ਵਿੱਚ ਮਦਦ ਕਰੇਗਾ। ਫਰਸਟ ਨੇਸ਼ਨਜ਼ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਇਸ ਸਬੰਧੀ ਸਹੀ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਇਹ ਮਾਮਲਾ ਹੁਣ ਕਾਫੀ ਗਰਮਾ ਗਿਆ ਹੈ ਅਤੇ ਫਰਸਟ ਨੇਸ਼ਨਜ਼ ਆਗੂ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦੀ ਤਿਆਰੀ ਕਰ ਰਹੇ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News