1 C
Calgary
Sunday, October 25, 2026

ਸਰਕਾਰੀ ਕਰਮਚਾਰੀਆਂ ਨੂੰ ਦਫ਼ਤਰ ਬੁਲਾਉਣ ਵਾਲੇ ਫੋਰਡ ਖ਼ੁਦ ਘਰੋਂ ਕਰ ਰਹੇ ਨੇ ਕੰਮ

ਕੈਲਗਰੀ, 28 ਅਪ੍ਰੈਲ (ਦੇਸ ਪੰਜਾਬ ਟਾਇਮਜ਼): ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਇੱਕ ਵਾਰ ਫਿਰ ਵਿਵਾਦਾਂ ਵਿੱਚ ਹਨ। ਇੱਕ ਰਿਪੋਰਟ ਅਨੁਸਾਰ ਜਨਵਰੀ ਮਹੀਨੇ ਦੌਰਾਨ ਫੋਰਡ ਨੇ ਕਈ ਦਿਨ ਆਪਣੇ ਘਰ ਤੋਂ ਹੀ ਕੰਮ ਕੀਤਾ, ਜਦਕਿ ਉਨ੍ਹਾਂ ਦੀ ਸਰਕਾਰ ਨੇ ਸਿਵਲ ਸਰਵੈਂਟਸ (ਸਰਕਾਰੀ ਕਰਮਚਾਰੀਆਂ) ਨੂੰ ਹਫ਼ਤੇ ਦੇ 5 ਦਿਨ ਦਫ਼ਤਰ ਆਉਣ ਦੇ ਸਖ਼ਤ ਹੁਕਮ ਦਿੱਤੇ ਹੋਏ ਹਨ। ਫੋਰਡ ਦੀ ਲੌਗਬੁੱਕ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਕਈ ਮਹੱਤਵਪੂਰਨ ਮੀਟਿੰਗਾਂ ਮਾਈਕ੍ਰੋਸਾਫਟ ਟੀਮਜ਼ ਰਾਹੀਂ ਆਪਣੇ ਘਰ ਤੋਂ ਹੀ ਕੀਤੀਆਂ ਸਨ।

ਯਾਦ ਰਹੇ ਕਿ ਅਗਸਤ 2025 ਵਿੱਚ ਫੋਰਡ ਨੇ ਕਿਹਾ ਸੀ ਕਿ ਕਰਮਚਾਰੀ ਉਦੋਂ ਹੀ ਵਧੇਰੇ ਲਾਹੇਵੰਦ ਹੁੰਦੇ ਹਨ ਜਦੋਂ ਉਹ ਦਫ਼ਤਰ ਵਿੱਚ ਮੌਜੂਦ ਹੋਣ। ਉਨ੍ਹਾਂ ਨੇ ਰਿਮੋਟ ਕੰਮ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਫ਼ੋਨ ‘ਤੇ ਕਿਸੇ ਨੂੰ ਸਿਖਲਾਈ ਨਹੀਂ ਦਿੱਤੀ ਜਾ ਸਕਦੀ। ਹੁਣ ਉਨ੍ਹਾਂ ਦੇ ਆਪਣੇ ਵਿਹਾਰ ‘ਤੇ ਸਵਾਲ ਚੁੱਕਦਿਆਂ ਕਰਮਚਾਰੀ ਯੂਨੀਅਨਾਂ ਦਾ ਕਹਿਣਾ ਹੈ ਕਿ ਪ੍ਰੀਮੀਅਰ ਨੇ ਖ਼ੁਦ ਇਹ ਸਾਬਤ ਕਰ ਦਿੱਤਾ ਹੈ ਕਿ ਵਰਕ ਫਰੌਮ ਹੋਮ ਪ੍ਰਭਾਵਸ਼ਾਲੀ ਹੋ ਸਕਦਾ ਹੈ।

ਪ੍ਰੀਮੀਅਰ ਦੇ ਦਫ਼ਤਰ ਨੇ ਸਫਾਈ ਦਿੰਦਿਆਂ ਕਿਹਾ ਹੈ ਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਨਹੀਂ ਚੱਲ ਰਿਹਾ ਹੁੰਦਾ, ਤਾਂ ਪ੍ਰੀਮੀਅਰ ਆਪਣੇ ਹਲਕੇ ਵਿੱਚ ਰਹਿ ਕੇ ਮੀਟਿੰਗਾਂ ਕਰਦੇ ਹਨ। ਦੂਜੇ ਪਾਸੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਦਫ਼ਤਰਾਂ ਵਿੱਚ ਜਗ੍ਹਾ ਦੀ ਕਮੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਜ਼ਬਰਦਸਤੀ ਬੁਲਾਇਆ ਜਾ ਰਿਹਾ ਹੈ, ਜਦਕਿ ਉੱਚ ਅਧਿਕਾਰੀ ਅਤੇ ਖ਼ੁਦ ਪ੍ਰੀਮੀਅਰ ਘਰ ਦੀ ਸਹੂਲਤ ਦਾ ਆਨੰਦ ਮਾਣ ਰਹੇ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News