1 C
Calgary
Sunday, October 25, 2026

ਫੈਡਰਲ ਬਜਟ : ਮੋਰਗੇਜ ਅਤੇ ਬੈਂਕਿੰਗ ਨਿਯਮਾਂ ਵਿੱਚ ਹੋਣਗੇ ਵੱਡੇ ਬਦਲਾਅ ਦੀ ਸੰਭਾਵਨਾ

ਫੈਡਰਲ ਸਰਕਾਰ ਦੇ ਤਾਜ਼ਾ ਆਰਥਿਕ ਅੱਪਡੇਟ ਵਿੱਚ ਕੈਨੇਡੀਅਨਾਂ ਲਈ ਰਹਿਣ-ਸਹਿਣ ਦੀ ਲਾਗਤ ਘਟਾਉਣ ਦੇ ਉਦੇਸ਼ ਨਾਲ ਕਈ ਨਵੇਂ ਉਪਾਅ ਕੀਤੇ ਗਏ ਹਨ। ਇਨ੍ਹਾਂ ਵਿੱਚ ਕੈਨੇਡਾ ਪੈਨਸ਼ਨ ਪਲਾਨ (CPP) ਦੀ ਯੋਗਦਾਨ ਦਰ ਵਿੱਚ ਕਮੀ, ਹਵਾਈ ਯਾਤਰਾ ਮੁਆਵਜ਼ੇ ਦੇ ਬੈਕਲਾਗ ਨੂੰ ਖਤਮ ਕਰਨਾ ਅਤੇ ਵਿੱਤੀ ਅਪਰਾਧਾਂ ‘ਤੇ ਨਕੇਲ ਕੱਸਣਾ ਸ਼ਾਮਲ ਹੈ। ਇਹ ਕਦਮ ਸਿੱਧੇ ਤੌਰ ‘ਤੇ ਆਮ ਲੋਕਾਂ ਦੇ ਨਿੱਜੀ ਵਿੱਤ ਅਤੇ ਬੈਂਕਿੰਗ ਪ੍ਰਣਾਲੀ ਨੂੰ ਪ੍ਰਭਾਵਤ ਕਰਨਗੇ।

ਸਰਕਾਰ ਨੇ ਸੀਪੀਪੀ ਯੋਗਦਾਨ ਦਰ ਨੂੰ 9.9 ਫੀਸਦੀ ਤੋਂ ਘਟਾ ਕੇ 9.5 ਫੀਸਦੀ ਕਰਨ ਲਈ ਵਿਧਾਨਕ ਸੋਧਾਂ ਦਾ ਪ੍ਰਸਤਾਵ ਦਿੱਤਾ ਹੈ। ਇਹ ਤਬਦੀਲੀ 1 ਜਨਵਰੀ 2027 ਤੋਂ ਲਾਗੂ ਹੋਵੇਗੀ। ਇਸ ਨਾਲ 70,000 ਡਾਲਰ ਸਾਲਾਨਾ ਕਮਾਉਣ ਵਾਲੇ ਕਰਮਚਾਰੀ ਨੂੰ ਲਗਭਗ 133 ਡਾਲਰ ਦੀ ਸਾਲਾਨਾ ਬਚਤ ਹੋਵੇਗੀ। ਸਰਕਾਰ ਮੁਤਾਬਕ ਇਸ ਕਟੌਤੀ ਨਾਲ ਸੀਪੀਪੀ ਦੀ ਸਥਿਰਤਾ ‘ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਇਹ ਪੂਰੀ ਤਰ੍ਹਾਂ ਆਪਣੇ ਮਾਲੀਏ ਨਾਲ ਚੱਲਦੀ ਹੈ।

ਇਸ ਤੋਂ ਇਲਾਵਾ, ਹਵਾਈ ਯਾਤਰਾ ਦੌਰਾਨ ਹੋਣ ਵਾਲੀਆਂ ਸ਼ਿਕਾਇਤਾਂ ਦੇ 96,000 ਤੋਂ ਵੱਧ ਮਾਮਲਿਆਂ ਨੂੰ ਸੁਲਝਾਉਣ ਲਈ ਇੱਕ ਨਿਰਪੱਖ ਤੀਜੀ ਧਿਰ ਦੀ ਸੰਸਥਾ ਦੀ ਮਦਦ ਲਈ ਜਾਵੇਗੀ। ਸਰਕਾਰ ਮੌਸਮੀ ਕਾਮਿਆਂ ਲਈ ਰੁਜ਼ਗਾਰ ਬੀਮਾ ਸਹਾਇਤਾ ਨੂੰ ਅਕਤੂਬਰ 2028 ਤੱਕ ਵਧਾਉਣ ਅਤੇ ਕਰਮਚਾਰੀ ਮਾਲਕੀ ਟੈਕਸ ਛੋਟ ਨੂੰ ਸਥਾਈ ਬਣਾਉਣ ਦੀ ਯੋਜਨਾ ਵੀ ਬਣਾ ਰਹੀ ਹੈ। ਇਨ੍ਹਾਂ ਕਦਮਾਂ ਨਾਲ ਕੈਨੇਡੀਅਨ ਕਾਮਿਆਂ ਨੂੰ ਆਰਥਿਕ ਮਜ਼ਬੂਤੀ ਮਿਲਣ ਦੀ ਉਮੀਦ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News