1 C
Calgary
Sunday, October 25, 2026

ਅਲਬਰਟਾ ਦੇ ਮੰਤਰੀ ਰਿਕ ਵਿਲਸਨ ਨੇ ਆਪਣੀ ਗਲਤੀ ਕਬੂਲੀ

ਅਲਬਰਟਾ ਦੇ ਮਾਨਸਿਕ ਸਿਹਤ ਅਤੇ ਨਸ਼ਾ ਮੁਕਤੀ ਮੰਤਰੀ ਰਿਕ ਵਿਲਸਨ ਨੂੰ ਆਪਣੇ ਇੱਕ ਵਿਵਾਦਤ ਬਿਆਨ ਲਈ ਮੁਆਫੀ ਮੰਗਣੀ ਪੈ ਰਹੀ ਹੈ। ਪਿਛਲੇ ਹਫ਼ਤੇ ਵਿਧਾਨ ਸਭਾ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਸੁਪਰਵਾਈਜ਼ਡ ਕੰਜ਼ਮਪਸ਼ਨ ਸਾਈਟਾਂ (ਨਸ਼ਾ ਸੇਵਨ ਕੇਂਦਰਾਂ) ਵਿੱਚ ਲੋਕਾਂ ਨੂੰ ਮਰਦੇ ਦੇਖਿਆ ਹੈ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਮੰਨਿਆ ਕਿ ਉਨ੍ਹਾਂ ਦਾ ਇਹ ਬਿਆਨ ਗਲਤ ਸੀ ਅਤੇ ਉਹ ਸਿਰਫ ਲੋਕਾਂ ਦੇ ਬੇਹੋਸ਼ ਹੋਣ ਬਾਰੇ ਗੱਲ ਕਰ ਰਹੇ ਸਨ।

ਵਿਰੋਧੀ ਧਿਰ ਐਨਡੀਪੀ ਨੇ ਇਸ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਐਨਡੀਪੀ ਦੀ ਸ਼ੈਡੋ ਮਿਨਿਸਟਰ ਜੈਨੇਟ ਇਰੇਮੇਂਕੋ ਨੇ ਕਿਹਾ ਕਿ ਪੂਰੇ ਕੈਨੇਡਾ ਵਿੱਚ ਅਜਿਹੇ ਕਿਸੇ ਵੀ ਕੇਂਦਰ ਵਿੱਚ ਕਦੇ ਵੀ ਕੋਈ ਮੌਤ ਦਰਜ ਨਹੀਂ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੰਤਰੀ ਨੇ ਜਾਣਬੁੱਝ ਕੇ ਜਨਤਾ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਮੰਤਰੀ ਦੇ ਅਸਤੀਫੇ ਜਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਜ਼ੋਰ ਫੜ ਰਹੀ ਹੈ।

ਸਿਹਤ ਸੰਭਾਲ ਨਾਲ ਜੁੜੀਆਂ ਸੰਸਥਾਵਾਂ ਨੇ ਵੀ ਮੰਤਰੀ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਜ਼ਿੰਮੇਵਾਰ ਮੰਤਰੀ ਨੂੰ ਡਰ ਅਤੇ ਅਫਵਾਹਾਂ ਫੈਲਾਉਣ ਦੀ ਬਜਾਏ ਤੱਥਾਂ ਦੇ ਅਧਾਰ ‘ਤੇ ਗੱਲ ਕਰਨੀ ਚਾਹੀਦੀ ਹੈ। ਐਨਡੀਪੀ ਅਨੁਸਾਰ, ਜੇਕਰ ਮੰਤਰੀ ਆਪਣੇ ਵਿਭਾਗ ਦੀਆਂ ਸੇਵਾਵਾਂ ਬਾਰੇ ਸਹੀ ਜਾਣਕਾਰੀ ਨਹੀਂ ਦੇ ਸਕਦੇ, ਤਾਂ ਉਨ੍ਹਾਂ ਨੂੰ ਇੱਕ ਬਿਲੀਅਨ ਡਾਲਰ ਦਾ ਬਜਟ ਸੰਭਾਲਣ ਦਾ ਕੋਈ ਹੱਕ ਨਹੀਂ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News