1 C
Calgary
Sunday, October 25, 2026

ਨੋਵਾ ਸਕੋਸ਼ੀਆ ਦੇ ਲਾਪਤਾ ਬੱਚਿਆਂ ਦਾ ਇੱਕ ਸਾਲ ਬਾਅਦ ਵੀ ਕੋਈ ਸੁਰਾਗ ਨਹੀਂ

ਨੋਵਾ ਸਕੋਸ਼ੀਆ ਵਿੱਚ ਦੋ ਛੋਟੇ ਬੱਚਿਆਂ, ਚਾਰ ਸਾਲਾ ਜੈਕ ਅਤੇ ਛੇ ਸਾਲਾ ਲਿਲੀ ਦੇ ਲਾਪਤਾ ਹੋਣ ਨੂੰ ਇੱਕ ਸਾਲ ਬੀਤ ਚੁੱਕਾ ਹੈ, ਪਰ ਅਜੇ ਤੱਕ ਪੁਲਿਸ ਨੂੰ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਇਹ ਬੱਚੇ 2 ਮਈ 2025 ਨੂੰ ਆਪਣੇ ਘਰ ਦੇ ਨੇੜਲੇ ਜੰਗਲਾਂ ਵਿੱਚ ਖੇਡਦੇ ਹੋਏ ਲਾਪਤਾ ਹੋ ਗਏ ਸਨ। ਪੁਲਿਸ ਨੇ ਡਰੋਨ, ਹੈਲੀਕਾਪਟਰ ਅਤੇ ਗੋਤਾਖੋਰਾਂ ਦੀ ਮਦਦ ਨਾਲ ਵੱਡੇ ਪੱਧਰ ‘ਤੇ ਭਾਲ ਕੀਤੀ, ਪਰ ਕੋਈ ਸਫਲਤਾ ਨਹੀਂ ਮਿਲੀ।

ਮਾਹਿਰਾਂ ਅਨੁਸਾਰ ਛੋਟੇ ਬੱਚੇ ਅਕਸਰ ਜੰਗਲੀ ਜਾਨਵਰਾਂ ਦਾ ਪਿੱਛਾ ਕਰਦੇ ਹੋਏ ਰਾਹ ਭਟਕ ਜਾਂਦੇ ਹਨ। ਜਾਂਚ ਦੌਰਾਨ ਬੱਚਿਆਂ ਦੇ ਜੁੱਤੀਆਂ ਦੇ ਨਿਸ਼ਾਨ ਅਤੇ ਇੱਕ ਕੰਬਲ ਦਾ ਟੁਕੜਾ ਤਾਂ ਮਿਲਿਆ, ਪਰ ਉਸ ਤੋਂ ਅੱਗੇ ਕੋਈ ਕੜੀ ਨਹੀਂ ਜੁੜ ਸਕੀ। ਬੱਚਿਆਂ ਦੇ ਪਿਤਾ ਅਤੇ ਦਾਦੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਦੇ ਪੋਸਟਰ ਵੰਡਣ ਅਤੇ ਸੋਸ਼ਲ ਮੀਡੀਆ ਰਾਹੀਂ ਇਸ ਕੇਸ ਨੂੰ ਜ਼ਿੰਦਾ ਰੱਖਣ।

ਸਰਕਾਰ ਨੇ ਬੱਚਿਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 150,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੋਇਆ ਹੈ। ਆਰਸੀਐਮਪੀ ਦੀਆਂ ਕਈ ਯੂਨਿਟਾਂ ਇਸ ਮਾਮਲੇ ‘ਤੇ ਕੰਮ ਕਰ ਰਹੀਆਂ ਹਨ ਅਤੇ ਹਜ਼ਾਰਾਂ ਘੰਟਿਆਂ ਦੀ ਵੀਡੀਓ ਫੁਟੇਜ ਦੀ ਜਾਂਚ ਕੀਤੀ ਜਾ ਚੁੱਕੀ ਹੈ। ਪਰਿਵਾਰ ਨੂੰ ਅਜੇ ਵੀ ਉਮੀਦ ਹੈ ਕਿ ਕੋਈ ਚਮਤਕਾਰ ਹੋਵੇਗਾ ਅਤੇ ਉਨ੍ਹਾਂ ਦੇ ਬੱਚੇ ਸਹੀ-ਸਲਾਮਤ ਵਾਪਸ ਘਰ ਪਰਤ ਆਉਣਗੇ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News