1.4 C
Calgary
Tuesday, October 27, 2026

ਕੈਲਗਰੀ ਦੇ ਕੌਂਸਲਰ ਡੈਨ ਮੈਕਲੀਨ ਸੂਬਾਈ ਚੋਣਾਂ ਦੀ ਦੌੜ ਵਿੱਚ

ਕੈਲਗਰੀ, 2 ਮਈ (ਦੇਸ ਪੰਜਾਬ ਟਾਇਮਜ਼):
ਕੈਲਗਰੀ ਸਿਟੀ ਕੌਂਸਲ ਦੇ ਮੌਜੂਦਾ ਕੌਂਸਲਰ ਡੈਨ ਮੈਕਲੀਨ ਹੁਣ ਅਲਬਰਟਾ ਦੀ ਸੂਬਾਈ ਰਾਜਨੀਤੀ ਵਿੱਚ ਕਦਮ ਰੱਖਣ ਦੀ ਤਿਆਰੀ ਕਰ ਰਹੇ ਹਨ। ਵਾਰਡ 13 ਦੇ ਕੌਂਸਲਰ ਮੈਕਲੀਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਕੈਲਗਰੀ ਸ਼ੌਅ ਖੇਤਰ ਤੋਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਨਾਮਜ਼ਦਗੀ ਲਈ ਕੋਸ਼ਿਸ਼ ਕਰ ਰਹੇ ਹਨ। ਇਹ ਸੀਟ ਫਿਲਹਾਲ ਸਾਬਕਾ ਕੈਬਨਿਟ ਮੰਤਰੀ ਰੇਬੇਕਾ ਸ਼ੁਲਜ਼ ਕੋਲ ਹੈ ਜਿਨ੍ਹਾਂ ਨੇ ਪਿਛਲੇ ਸਾਲ ਦਸੰਬਰ ਵਿੱਚ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ ਅਤੇ ਅਗਲੇ ਮਹੀਨੇ ਉਹ ਆਪਣੀ ਸੀਟ ਖਾਲੀ ਕਰ ਦੇਣਗੇ।
ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਮੈਕਲੀਨ ਨੇ ਕਿਹਾ ਕਿ ਲੋਕਾਂ ਦੇ ਕਹਿਣ ‘ਤੇ ਹੀ ਉਹ ਚੋਣ ਲੜ ਰਹੇ ਹਨ ਕਿਉਂਕਿ ਲੋਕ ਸ਼ੁਲਜ਼ ਵਰਗੀ ਮਜ਼ਬੂਤ ਲੀਡਰਸ਼ਿਪ ਨੂੰ ਜਾਰੀ ਰੱਖਣਾ ਚਾਹੁੰਦੇ ਹਨ। ਮੈਕਲੀਨ ਪਹਿਲੀ ਵਾਰ 2021 ਵਿੱਚ ਸਿਟੀ ਕੌਂਸਲ ਲਈ ਚੁਣੇ ਗਏ ਸਨ ਅਤੇ ਉਨ੍ਹਾਂ ਨੇ ਟੈਕਸਾਂ ਵਿੱਚ ਵਾਧੇ ਅਤੇ ਸਰਕਾਰੀ ਖਰਚਿਆਂ ਦਾ ਹਮੇਸ਼ਾ ਵਿਰੋਧ ਕੀਤਾ ਹੈ। ਆਪਣੇ ਪਹਿਲੇ ਕਾਰਜਕਾਲ ਦੌਰਾਨ ਗੋਲਫ ਕੋਰਸ ਤੋਂ ਆਨਲਾਈਨ ਮੀਟਿੰਗ ਵਿੱਚ ਸ਼ਾਮਲ ਹੋਣ ਅਤੇ ਨਸਲੀ ਵਿਤਕਰੇ ਵਾਲੀ ਵੀਡੀਓ ਸਾਹਮਣੇ ਆਉਣ ਕਾਰਨ ਉਨ੍ਹਾਂ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ।
ਮੈਕਲੀਨ ਨੇ ਆਪਣੀ ਵੀਡੀਓ ਵਿੱਚ ਖੁਦ ਨੂੰ ਆਮ ਲੋਕਾਂ ਦਾ ਨੇਤਾ ਦੱਸਿਆ ਹੈ। ਕੈਲਗਰੀ ਦੇ ਮੇਅਰ ਜੇਰੋਮੀ ਫਰਕਾਸ ਨੇ ਵੀ ਮੈਕਲੀਨ ਦੇ ਕੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
2.1 ° C
2.1 °
2.1 °
87 %
2.6kmh
100 %
Tue
5 °
Wed
3 °
Thu
-3 °
Fri
-2 °
Sat
-2 °

Latest News