1 C
Calgary
Sunday, October 25, 2026

ਸਾਬਕਾ ਪ੍ਰੀਮੀਅਰ ਜੇਸਨ ਕੇਨੀ ਦਾ ਘਰ ਦਾ ਪਤਾ ਹੋਇਆ ਜਨਤਕ, ਕੇਨੀ ਵੱਲੋਂ ਕਾਨੂੰਨੀ ਕਾਰਵਾਈ ਦੀ ਤਿਆਰੀ

ਕੈਲਗਰੀ, 6 ਮਈ (ਦੇਸ ਪੰਜਾਬ ਟਾਈਮਜ਼):
ਅਲਬਰਟਾ ਵਿੱਚ ਇੱਕ ਵੱਖਵਾਦੀ ਗਰੁੱਪ ਦੀ ਵੈੱਬਸਾਈਟ ‘ਤੇ ਲੱਖਾਂ ਲੋਕਾਂ ਦੀ ਨਿੱਜੀ ਜਾਣਕਾਰੀ ਜਨਤਕ ਹੋਣ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਸਾਬਕਾ ਪ੍ਰੀਮੀਅਰ ਜੇਸਨ ਕੇਨੀ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਇੱਕ ਹਾਲੀਆ ਮੀਟਿੰਗ ਦੌਰਾਨ ਉਨ੍ਹਾਂ ਦੇ ਘਰ ਦਾ ਪਤਾ ਸਕ੍ਰੀਨ ‘ਤੇ ਜਨਤਕ ਤੌਰ ‘ਤੇ ਸਾਂਝਾ ਕੀਤਾ ਗਿਆ ਸੀ। ਇਹ ਡੇਟਾ ‘ਦਿ ਸੈਂਚੁਰੀਅਨ ਪ੍ਰੋਜੈਕਟ’ ਨਾਮਕ ਗਰੁੱਪ ਕੋਲ ਪਹੁੰਚਿਆ ਸੀ, ਜੋ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਮੁਹਿੰਮ ਚਲਾ ਰਿਹਾ ਹੈ।
ਇਲੈਕਸ਼ਨ ਅਲਬਰਟਾ ਅਨੁਸਾਰ ਇਹ ਜਾਣਕਾਰੀ ਚੋਣਕਾਰਾਂ ਦੀ ਸੂਚੀ ਵਿੱਚੋਂ ਲਈ ਗਈ ਸੀ, ਜੋ ਗੈਰ-ਕਾਨੂੰਨੀ ਢੰਗ ਨਾਲ ਇਸ ਗਰੁੱਪ ਦੇ ਹੱਥ ਲੱਗ ਗਈ। ਇਸ ਡੇਟਾਬੇਸ ਵਿੱਚ ਲੱਖਾਂ ਅਲਬਰਟਾ ਵਾਸੀਆਂ ਦੇ ਨਾਮ, ਪਤੇ ਅਤੇ ਚੋਣ ਹਲਕਿਆਂ ਦੀ ਜਾਣਕਾਰੀ ਸ਼ਾਮਲ ਸੀ। ਅਦਾਲਤੀ ਹੁਕਮਾਂ ਤੋਂ ਬਾਅਦ ਪਿਛਲੇ ਹਫ਼ਤੇ ਇਸ ਵੈੱਬਸਾਈਟ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਗਰੁੱਪ ਦੀ ਅਗਵਾਈ ਡੇਵਿਡ ਪਾਰਕਰ ਕਰ ਰਹੇ ਹਨ, ਜਿਨ੍ਹਾਂ ਨੇ ਪਹਿਲਾਂ ਜੇਸਨ ਕੇਨੀ ਨੂੰ ਪ੍ਰੀਮੀਅਰ ਦੇ ਅਹੁਦੇ ਤੋਂ ਹਟਾਉਣ ਲਈ ਮੁਹਿੰਮ ਚਲਾਈ ਸੀ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News