1 C
Calgary
Sunday, October 25, 2026

ਕੈਲਗਰੀ ਦਾ ਡਿਫੈਂਸ ਵਕੀਲ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫਤਾਰ

ਕੈਲਗਰੀ, 7 ਮਈ (ਦੇਸ ਪੰਜਾਬ ਟਾਈਮਜ਼): ਕੈਲਗਰੀ ਦੇ ਇੱਕ 46 ਸਾਲਾ ਡਿਫੈਂਸ ਵਕੀਲ ਜੌਰਡਨ ਬੋਨਰ ਨੂੰ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਉਨ੍ਹਾਂ ਨੂੰ ਜਾਲ ਵਿੱਚ ਫਸਾਉਣ (child luring) ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਅਲਰਟ (ALERT) ਦੀ ਇੰਟਰਨੈਟ ਚਾਈਲਡ ਐਕਸਪਲੋਇਟੇਸ਼ਨ ਯੂਨਿਟ ਨੇ ਕੈਲਗਰੀ ਪੁਲਿਸ ਨਾਲ ਮਿਲ ਕੇ 30 ਅਪ੍ਰੈਲ ਨੂੰ ਇਹ ਕਾਰਵਾਈ ਕੀਤੀ। ਜਾਂਚ ਦੌਰਾਨ ਬੋਨਰ ਦੇ ਘਰ ਅਤੇ ਕਾਨੂੰਨੀ ਦਫਤਰ ਦੀ ਤਲਾਸ਼ੀ ਲਈ ਗਈ। ਦੋਸ਼ ਹੈ ਕਿ ਬੋਨਰ ਸੋਸ਼ਲ ਮੀਡੀਆ ਪਲੇਟਫਾਰਮ ਸਨੈਪਚੈਟ ‘ਤੇ ਵੱਖ-ਵੱਖ ਨਾਵਾਂ ਨਾਲ 11 ਤੋਂ 15 ਸਾਲ ਦੇ ਬੱਚਿਆਂ ਨਾਲ ਅਸ਼ਲੀਲ ਗੱਲਬਾਤ ਕਰਦਾ ਸੀ।
ਪੁਲਿਸ ਅਨੁਸਾਰ ਮੁਲਜ਼ਮ ਨੇ ‘whydoyoucare197’ ਅਤੇ ‘daddysboi10’ ਵਰਗੇ ਕੋਡ ਨਾਵਾਂ ਦੀ ਵਰਤੋਂ ਕੀਤੀ। ਬੋਨਰ ‘ਤੇ ਲਗਭਗ 9 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਰੱਖਣਾ ਅਤੇ ਹਥਿਆਰਾਂ ਦੀ ਗੈਰ-ਕਾਨੂੰਨੀ ਵਰਤੋਂ ਸ਼ਾਮਲ ਹੈ। ਫਿਲਹਾਲ ਮੁਲਜ਼ਮ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਅਦਾਲਤ ਵਿੱਚ ਪੇਸ਼ੀ 7 ਮਈ ਨੂੰ ਤੈਅ ਕੀਤੀ ਗਈ ਹੈ। ਪੁਲਿਸ ਨੇ ਹੋਰ ਸੰਭਾਵਿਤ ਪੀੜਤਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News