1 C
Calgary
Sunday, October 25, 2026

ਕੈਨੇਡਾ ਵਿੱਚ ਬੇਰੁਜ਼ਗਾਰੀ ਦੀ ਦਰ ਵਧੀ, ਅਪ੍ਰੈਲ ਮਹੀਨੇ ਵਿੱਚ 18,000 ਨੌਕਰੀਆਂ ਘਟੀਆਂ

ਕੈਲਗਰੀ, 8 ਮਈ (ਦੇਸ ਪੰਜਾਬ ਟਾਈਮਜ਼):
ਸਟੈਟਿਸਟਿਕਸ ਕੈਨੇਡਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਲੇਬਰ ਫੋਰਸ ਸਰਵੇ ਅਨੁਸਾਰ ਅਪ੍ਰੈਲ ਮਹੀਨੇ ਵਿੱਚ ਦੇਸ਼ ਦੀ ਲੇਬਰ ਮਾਰਕੀਟ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਰਿਪੋਰਟ ਮੁਤਾਬਕ ਅਪ੍ਰੈਲ ਵਿੱਚ ਕੈਨੇਡੀਅਨ ਅਰਥਵਿਵਸਥਾ ਵਿੱਚੋਂ 18,000 ਨੌਕਰੀਆਂ ਘਟ ਗਈਆਂ ਹਨ, ਜਦਕਿ ਇਸ ਤੋਂ ਪਹਿਲਾਂ ਮਾਰਚ ਵਿੱਚ 14,000 ਨੌਕਰੀਆਂ ਦਾ ਵਾਧਾ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਬੇਰੁਜ਼ਗਾਰੀ ਦੀ ਦਰ ਮਾਰਚ ਦੇ 6.7 ਫੀਸਦੀ ਤੋਂ ਵਧ ਕੇ 6.9 ਫੀਸਦੀ ਤੱਕ ਪਹੁੰਚ ਗਈ ਹੈ, ਜੋ ਕਿ ਪਿਛਲੇ ਸਾਲ ਅਕਤੂਬਰ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਮਾਹਿਰਾਂ ਅਨੁਸਾਰ ਬੇਰੁਜ਼ਗਾਰੀ ਵਧਣ ਦਾ ਮੁੱਖ ਕਾਰਨ ਨੌਕਰੀਆਂ ਦੀ ਭਾਲ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਹੋਇਆ ਵਾਧਾ ਹੈ। ਆਰਥਿਕ ਮਾਹਿਰਾਂ ਦੀਆਂ ਉਮੀਦਾਂ ਦੇ ਉਲਟ ਨੌਕਰੀਆਂ ਵਿੱਚ ਇਹ ਕਟੌਤੀ ਦੇਖਣ ਨੂੰ ਮਿਲੀ ਹੈ, ਕਿਉਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਅਪ੍ਰੈਲ ਵਿੱਚ ਰੁਜ਼ਗਾਰ ਵਧੇਗਾ। ਜੇਕਰ ਸਾਲਾਨਾ ਆਧਾਰ ‘ਤੇ ਦੇਖਿਆ ਜਾਵੇ ਤਾਂ ਕੈਨੇਡਾ ਵਿੱਚ 67,000 ਨੌਕਰੀਆਂ ਦਾ ਵਾਧਾ ਹੋਇਆ ਹੈ, ਪਰ ਜਨਵਰੀ 2026 ਤੋਂ ਹੁਣ ਤੱਕ ਦੇਸ਼ ਲਗਭਗ 112,000 ਨੌਕਰੀਆਂ ਗਵਾ ਚੁੱਕਾ ਹੈ। ਇਹ ਗਿਰਾਵਟ ਜ਼ਿਆਦਾਤਰ ਮੈਨੂਫੈਕਚਰਿੰਗ ਅਤੇ ਹੋਲਸੇਲ ਸੈਕਟਰਾਂ ਵਿੱਚ ਦੇਖੀ ਗਈ ਹੈ।
ਇਤਿਹਾਸਕ ਤੌਰ ‘ਤੇ ਅਜਿਹੀ ਵੱਡੀ ਗਿਰਾਵਟ ਪਹਿਲਾਂ ਸਾਲ 2020 ਦੇ ਅਖੀਰ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਅਤੇ ਸਾਲ 2009 ਦੀ ਵਿਸ਼ਵਵਿਆਪੀ ਮੰਦੀ ਦੌਰਾਨ ਹੀ ਦੇਖਣ ਨੂੰ ਮਿਲੀ ਸੀ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News